ਪੰਨਾ:ਗ੍ਰਹਿਸਤ ਦੀ ਬੇੜੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ ਕਰਨ ਪਰ ਚੂੰਕਿ ਹਰ ਪਰਕਾਰ ਦਾ ਅਰਾਮ ਮਿਲਦਾ ਹੈ, ਇਸ ਵਾਸਤੇ ਏਸ ਨਾਲ ਆਦਮੀ ਦੀ ਆਰਬਲਾ ਵਿਚ ਤ੍ਰਕੀ ਹੁੰਦੀ ਹੈ ਅਤੇ ਉਹ ਬੇਅੰਤ ਬਿਮਾਰੀਆਂ ਤੇ ਬਦਕਾਰੀਆਂ ਤੋਂ ਬਚਿਆ ਰਹਿੰਦਾ ਹੈ। ਏਸੇ ਤਰ੍ਹਾਂ ਸਰੀਰਕ ਤੇ ਦਿਮਾਗੀ ਤਾਕਤਾਂ ਨੂੰ ਅਟੱਲ ਰਖਣ ਵਾਸਤੇ ਵੀ ਵਿਆਹ ਦੀ ਲੋੜ ਹੈ । ਮਰਦ ਦਾ ਸਚ ਮੁਚ ਮਰਦ ਹੋਣਾ ਤੇ ਇਸਤਰੀ ਦਾ ਨਿਰਸੰਦੇਹ ਇਸਤਰੀ ਹੋਣਾ ਕੇਵਲ ਗਰਹਿਸਤ ਤੋਂ ਹੀ ਪਰਗਟ ਹੁੰਦਾ ਹੈ । ਗ੍ਰਹਿਸਤ ਸ਼ੁਭ ਗੁਣਾਂ ਤੇ ਨੇਕ ਆਚਰਣਾ ਦੀ ਪਰਾਪਤੀ ਤੇ ਸਥਿਰਤਾ ਦਾ ਸਭ ਤੋਂ ਵੱਡਾ ਕਾਰਨ ਹੈ, ਏਸੇ ਦੀ ਤੁਫੈਲ ਨਸਲਾਂ ਵਧਦੀਆਂ ਹਨ, ਦੇਸ਼ ਪਿਆਰ, ਕੌਮੀ ਇਤਫਾਕ ਤੇ ਤੇਜ ਪਰਤਾਪ ਦੀ ਕੁੰਜੀ ਕੇਵਲ ਗ੍ਰਹਿਸਤ ਹੀ ਹੈ । ਸੱਤਯ ਯਾ ਅਸਭਯ ਸਾਰੀਆਂ ਹੀ ਕੌਮਾਂ ਦੇ ਇਤਿਹਾਸ ਤੋਂ ਗ੍ਰਹਿਸਤ ਦਾ ਪੁਰਾਤਨ ਹੋਣਾ ਸਾਬਤ ਹੈ, ਪੁਰਾਤਨ ਸਮੇਂ ਵਿਚ ਵੀ ਵਿਆਹ ਹਰ ਸਮੇਂ ਤੇ ਹਰ ਕੌਮ ਵਿਚ ਉਪਮਾ ਯੋਗ ਤੇ ਕਵਾਰਾ ਰਹਿਣਾ ਘ੍ਰਿਣਾ ਜੋਗ ਗਿਣਿਆਂ ਜਾਂਦਾ ਰਿਹਾ ਹੈ, ਕਿਉਂਕਿ ਗ੍ਰਹਿਸਤ ਜੀਵਨ ਦਾਤਾ ਤੇ ਕਵਾਰਾ ਰਹਿਣਾ ਮੌਤ ਦਾ ਰਸਤਾ ਹੈ । ਕੌਮਾਂ ਦੀ ਉੱਚੀ ਸੱਭਯਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਏਹੋ ਮਿਥੀ ਗਈ ਹੈ ਕਿ ਉਹ ਵਿਆਹਾਂ ਦਾ ਵੱਧ ਤੋਂ ਵੱਧ ਅਦਬ ਤੇ ਲਿਹਾਜ ਕਰਦੀਆਂ ਹਨ ਯਾ ਨਹੀਂ ? ਅਤੇ ਏਸ ਗੱਲ ਨੂੰ ਕਿਸੇ ਕੌਮ ਦੀ ਤਬਾਹੀ ਦੀ ਨਿਸ਼ਾਨੀ ਸਮਝਿਆ ਗਿਆ ਹੈ ਕਿ ਓਸ ਦੇ ਅੰਦਰੋਂ ਵਿਆਹ ਦੇ ਬੰਧਨ ਉੱਡ ਜਾਣ ।

ਪੁਰਾਤਨ ਸਮੇਂ ਦੀਆਂ ਕੌਮਾਂ ਬਨੀ ਇਸਰਾਈਲਆਦਕ ਤੇ ਬਾਬਲ, ਮਿਸਰ, ਯੂਨਾਨ ਤੇ ਰੋਮ ਦੇ ਪੁਰਾਤਨ ਵਸਨੀਕ

-੩੬-