ਪੰਨਾ:ਗ੍ਰਹਿਸਤ ਦੀ ਬੇੜੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੀਵੀਆਂ ਵਿਚੋਂ ਚੰਗੀ ਉਹ ਹੈ ਜੋ ਬਹੁਤੀ ਸੰਤਾਨ ਉਤਪੰਨ ਕਰੇ, ਅਤੇ ਸ੍ਵਰਗ ਮਾਵਾਂ ਦੇ ਪੈਰਾਂ ਦੇ ਹੇਠਾਂ ਹੈ !"

ਏਸ਼ਤਰ੍ਹਾਂ ਮਾਨੋ ਤੀਵੀਆਂ ਨੂੰ ਖੁਸ਼ੀ ਖੁਸ਼ੀ ਤੇ ਪ੍ਰਸੰਨਤਾਂ ਨਾਲ ਮਾਵਾਂ ਬਣਨ ਦੀ ਪ੍ਰੇਰਨਾ ਕੀਤੀ ਗਈ ਹੈ।

ਜੇ ਏਹ ਖਿਆਲ ਕੀਤਾ ਜਾਵੇ ਕਿ ਕਵਾਰੇ ਰਹਿਣ ਵਾਲੇ ਮਰਦ ਚਿੰਤਾ ਤੇ ਫਿਕਰ ਤੋਂ ਛੁਟੇ ਰਹਿੰਦੇ ਹਨ ਅਤੇ ਕਵਾਰੀਆਂ ਤੀਵੀਂਆਂ ਗਰਭ ਦੇ ਦੁਖ, ਜੰਮਣ ਦੀ ਪੀੜ, ਬੱਚਿਆਂ ਦੇ ਪਾਲਨ ਤੇ ਘਰ ਦੇ ਕੰਮ ਕਾਜ ਦੀਆਂ ਮੇਹਨਤਾਂ ਤੋਂ ਬਚੀਆਂ ਰਹਿੰਦੀਆਂ ਹਨ, ਤਾਂ ਜੇ ਏਹਨਾਂ ਗਲਾਂ ਨੂੰ ਸੁਖ ਸਮਝਿਆ ਜਾਵੇ ਤਾਂ ਸਭ ਤੋਂ ਪਹਿਲੇ ਏਸ ਦਾ ਨਤੀਜਾ ਏਹ ਹੋਣਾ ਚਾਹੀਦਾ ਹੈ ਕਿ ਕਵਾਰੇ ਮੁੰਡੇ ਤੇ ਕਵਾਰੀਆਂ ਕੁੜੀਆਂ ਵੱਡੀ ਵੱਡੀ ਉਮਰ ਭੋਗਣ ਅਤੇ ਬਹੁਤ ਸਾਰੇ ਰੋਗਾਂ ਤੋਂ ਬਚੇ ਰਹਿਣ, ਪਰ ਤਜਰਬੇ ਤੋਂ ਇਹ ਗੱਲਾਂ ਬਿਲਕੁਲ ਗਲਤ ਸਾਬਤ ਹੁੰਦੀਆਂ ਹਨ, ਕਿਉਕਿ ਏਹ ਸਾਬਤ ਹੋ ਗਿਆ ਹੈ ਕਿ ਵਿਆਹੇ ਹੋਏ ਮਰਦਾਂ ਤੀਵੀਆਂ ਦੀਆਂ ਉਮਰਾਂ ਅਣਵਿਆਹਿਆਂ ਨਾਲੋਂ ਵਧੇਰੇ ਹੁੰਦੀਆਂ ਹਨ, ਜੇ ੭੮ ਵਿਆਹੇ ਹੋਏ ੪੦ ਸਾਲ ਦੀ ਉਮਰ ਤਕ ਪਹੁੰਚੇ ਹਨ ਤਾਂ ਅਣਵਿਆਹੇ ਕੇਵਲ ੪੧ ਏਨੀ ਉਮਰਾਂ ਭੋਗਦੇ ਹਨ, ਅਤੇ ੬o ਸਾਲ ਦੀ ਉਮਰ ਤਕ ਜਿਥੇ ੯੮ ਵਿਆਹੇ ਹੋਏ ਪਹੁੰਚਦੇ ਹਨ ਉਥੇ ਇੰਨੀ ਉਮਰ ਤੱਕ ਅਣਵਿਆਹੇ ਕੇਵਲ ੨੨ ਪੂਜਦੇ ਹਨ । ੩੦ ਤੋਂ ੪੫, ਸਾਲ ਤਕ ਦੀ ਉਮਰ ਭੋਗਣ ਵਾਲੀਆਂ ਤੀਵੀਆ ਵਿਚੋਂ ੭੨ ਵਿਆਹੀਆਂ ਹੋਈਆ ਦੇ ੫੨ ਅਣਵਿਆਹੀਆਂ ਹੁੰਦੀਆਂ ਹਨ, ਜਿਸ ਤੋਂ ਸਾਫ , ਸਿਧ ਹੈ ਕਿ ਅਣਵਿਆਹਿਆਂ ਨਾਲੋਂ ਵਿਆਹੇ ਹੋਏ ਬਹੁਤ ਵਧੇਰੇ, ਲੰਮੀ ਉਮਰ ਭੋਗਦੇ ਹਨ।

-੩੮-