ਪੰਨਾ:ਗ੍ਰਹਿਸਤ ਦੀ ਬੇੜੀ.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਮਲੂਮ ਹੁੰਦੀ ਹੈ, ਪਰ ਪਤੀ ਦਾ ਪਯਾਰ, ਲਾਡ, ਉਲਾਦ ਦੀ ਮੁਹੱਬਤ ਦੀ ਬੇਅੰਤ ਖੁਸ਼ੀ ਉਹਨਾਂ ਦੀ ਅਰੋਗਤਾ ਤੇ ਦਿਲੀ ਆਨੰਦ ਵਿਚ ਏਨੀ ਉਨਤੀ ਕਰਦੇ ਹਨ, ਜੋ ਹੋਰ ਕਿਸੇ ਤਰਾਂ ਵੀ ਮੁਮਕਿਨ ਨਹੀਂ ।

ਇੱਕ ਗ੍ਰਹਿਸਤੀ ਘਰ ਮਨੋ ਇਕ ਛੋਟੀ ਜੇਹੀ ਜਮਹੂਰੀ ਸਲਤਨਤ ਵਾਂਗ ਹੁੰਦਾ ਹੈ, ਜਿਸ ਵਿਚ ਸਾਰੇ ਹੀ ਮੈਂਬਰ ਅਪਾਰ ਆਨੰਦ ਨਾਲ ਜੀਵਨ ਬਤੀਤ ਕਰਦੇ ਹਨ ।

ਸਾਰੀ ਉਮਰ ਕਵਾਰੇ ਰਹਿਣ ਤੇ ਸੰਗ ਨਾ ਕਰਨ ਨਾਲ ਬੇਅੰਤ ਅਜੇਹੇ ਰੋਗ ਪੈਦਾ ਹੋ ਜਾਂਦੇ ਹਨ ਜਿਨਾਂ ਨਾਲ ਨਾ ਕੇਵਲ ਏਹ ਕਿ ਸਰੀਰਕ ਸੁੰਦਰਤਾ ਤੇ ਕੋਮਲਤਾ ਹੀ ਮਾਰੀ ਜਾਂਦੀ ਹੈ ਸਗੋਂ ਦਿਮਾਗ ਅੰਗਾਂ ਉਤੇ ਵੀ ਓਹਨਾਂ ਦਾ ਅਸਰ ਬਹੁਤ ਭੈੜਾ ਹੁੰਦਾ, ਆਤਮਘਾਤ ਕਰਨ ਵਾਲੇ ੧੦੦ ਆਦਮੀਆਂ , ਵਿਚੋਂ ੬੭ ਕਵਾਰੇ ਹੁੰਦੇ ਹਨ । ਪੈਰਸ ਦੇ ਇਕ ਹਸਪਤਾਲ ਵਿਚ ੧੭੨੬ ਪਾਗਲਾਂ ਵਿਚੋਂ ੧੨੭੦ ਜਵਾਨ ਅਣਵਿਆਹੀਆਂ ਕੁੜੀਆਂ ਸਨ ।

ਗਲ ਕੀ ਵਿਆਹ ਸਰੀਰਕ ਅਰੋਗਤਾ ਨੂੰ ਕਾਯਮ ਰੱਖਦਾ ਤੇ ਤ੍ਰਿਸ਼ਨਾ ਅਰ ਵਾਸ਼ਨਾ ਦੀ ਅੱਗ ਨੂੰ ਸ਼ਾਂਤ ਕਰਦਾ ਹੈ, ਵਿਆਹ ਪਰੇਮ ਦੇ ਫ਼ਟਾਂ ਦੀ ਦੁਆ ਤੇ ਬਿਰਹੋਂ ਦੇ ਜ਼ਖਮੀ ਦੀ ਮਲ੍ਹਮ ਹੈ, ਨੀਂਦ ਖਰਾਬ ਕਰਨ ਵਾਲੇ ਵਿਭਚਾਰੀ ਸੁਪਨਿਆਂ ਤੇ ਜਿਸਮ ਜਾਨ ਨੂੰ ਅਸ਼ਾਂਤ ਕਰਨ ਵਾਲੇ ਮਸਤੀ ਭਰੇ ਖਿਆਲਾਂ ਵਾਸਤੇ ਵਿਆਹ ਹੀ ਸਭ ਤੋਂ ਚੰਗਾ ਦਾਰੂ ਹੈ।

ਦਲੀਲ ਤੇ ਅਕਲ ਅਨੁਸਾਰ ਵਿਆਹ ਦੀ ਲੋੜ ਏਸ ਵਾਸਤੇ ਵੀ ਹੈ ਕਿ ਮਨੁਖ ਜਾਤੀ ਦੀ ਸਥਿਰਤਾ, ਜਿਸਦਾ ਭਾਵ ਸੰਤਾਨ ਉਤਪਤੀ ਦੁਆਰਾ ਘਰਾਣੇ ਦਾ ਨਾਮ ਅਟੱਲ

-੪੦-