ਪੰਨਾ:ਗ੍ਰਹਿਸਤ ਦੀ ਬੇੜੀ.pdf/45

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖ ਦੀ ਜ਼ਿੰਦਗੀ ਮੇਹਨਤ ਤੇ ਸ਼ਹਿਨਸ਼ੀਲਤਾ ਤੋਂ ਬਣੀ ਹੈ, ਜੇ ਆਦਮੀ ਕੋਈ ਕੰਮ ਨਾ ਕਰੇ ਤਾਂ ਇਹ ਜ਼ੁਲਮ ਸਾਰੇ ਹੀ ਜੁਲਮਾਂ ਤੋਂ ਗੰਦਾ ਹੈ । ਜੋ ਲੋਕ ਜਵਾਨੀ ਦੇ ਦਿਨ ਵਿਚ ਹਰੇਕ ਕਮ ਖੁਸ਼ੀ ਖੁਸ਼ੀ ਕਰਦੇ ਹਨ, ਓਹ ਉਸ ਤੋਂ ਬਾਦ ਨਿਕੇ ਨਿਕੇ ਕਮਾਂ ਤੋਂ ਹਿੰਮਤ ਨਹੀਂ ਹਾਰਦੇ । ਮੇਹਨਤ ਦੀ ਵਾਦੀ ਵਾਲੇ ਲੋਕ ਜ਼ਿੰਦਗੀ ਦੇ ਹਰੇਕ ਕੰਮ ਵਿਚ ਸਫ਼ਲ - ਮਨੋਰਥ ਹੁੰਦੇ ਹਨ । ਯਾਦ ਰੱਖੋ ਕਿ ਮੇਹਨਤ ਤੇ ਯਤਨ ਸੋਨੇ ਨਾਲੋਂ ਵੀ ਮਹਿੰਗੀਆਂ ਚੀਜ਼ਾਂ ਹਨ ਤੇ ਇਹਨਾਂ ਤੋਂ ਸੈਂਕੜੇ ਚੀਜ਼ਾਂ ਬਣਦੀਆਂ ਹਨ। ਮਨੁੱਖ ਕਿਸਮਤ ਨਾਲੋਂ ਮੇਹਨਤ ਨਾਲ ਵਧੇਰੇ ਤਰੱਕੀ ਕਰਦਾ ਹੈ । ਕਿਸਮਤ ਤਾਂ ਕਿਸੇ ਮੌਕੇ ਦੀ ਉਡੀਕ ਵਿਚ ਰਹਿੰਦੀ ਹੈ, ਪਰ ਮੇਹਨਤ ਜਦ ਦ੍ਰਿੜ ਇਰਾਦਾ ਧਾਰ ਲੈਂਦੀ ਤਾਂ ਹਮੇਸ਼ਾ ਹੀ ਕਾਮਯਾਬ ਹੁੰਦੀ ਹੈ । ਕਿਸਮਤ ਬਿਸਤਰੇ ਵਿਚ ਪਈ ਸੁਤੀ ਰਹਿੰਦੀ ਹੈ ਤਾਂ ਉਡੀਕ ਕਰਦੀ ਹੈ ਕਿ ਚਿਠੀ ਰਸਾਨ ਕਿਸੇ ਨਾ ਕਿਸੇ ਸਾਕ ਸੰਬੰਧੀ ਦੇ ਮਰਨ ਦੀ ਖਬਰ ਆਵੇ, ਜਿਸ ਦੀ ਜਾਇਦਾਦ ਸਾਨੂੰ ਪਹੁੰਚਦੀ ਹੋਵੇ, ਪਰ ਮੇਹਨਤ ਤੜਕੇ ਉਠ ਕੇ ਕਲਮ ਯਾ ਹਥੌੜਾ ਹੱਥ ਵਿਚ ਲੈਂਦੀ ਹੈ ਤੇ ਇਸਤਰਾਂ ਖੁਸ਼ੀ ਤੇ ਦੌਲਤ ਦੀ ਨੀਂਹ ਰੱਖ ਕੇ ਵਿੰਗੀ ਟੇਡੀ ਕਿਸਮਤ ਨੂੰ ਵੀ ਘੜ ਕੇ ਦਰੁਸਤ ਕਰ ਲੈਂਦੀ ਹੈ । ਕਿਸਮਤ ਜਿਸ ਵੇਲੇ ਜ਼ਾਰ ਜ਼ਾਰ ਰੋਂਦੀ ਹੈ ਮੇਹਨਤ ਉਸ ਵੇਲੇ ਹੱਸਦੀ ਤੇ ਗੀਤ ਗਾਉਂਦੀ ਹੈ, ਕਿਸਮਤ ਰੱਬ ਸਬੱਬੀ ਗੱਲਾਂ ਉਤੇ ਸੰਤੋਖ ਰਖਦੀ ਹੈ ਤੇ ਮੇਹਨਤ ਆਪ ਉਤੇ ਭਰੋਸਾ ਕਰਦੀ ਹੈ, ਕਿਸਮਤ ਬਦਚਲਨੀ ਵਣ ਵਿਚ ਡਿੱਗ ਕੇ ਵਿਭਚਾਰ ਤੇ ਬਦਮਾਸ਼ੀ ਵੱਲ ਪੈ ਜਾਂਦੀ ਹੈ ,ਪਰ ਮੇਹਨਤ ਆਪਣੇ ਬਲ ਨਾਲ ਉਚੀ ਥਾਂ ਚੜ੍ਹ ਕੇ

-੪੫-