ਪੰਨਾ:ਗ੍ਰਹਿਸਤ ਦੀ ਬੇੜੀ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸੂਰਜ ਵਾਂਗ ਚਮਕਦੀ ਹੈ। ਜੋ ਆਦਮੀ ਆਪਣੇ ਕੰਮ ਦੇ ਨਾਲ ਪਰੇਮ ਕਰਦਾ ਹੈ, ਜੋ ਬੜੇ ਸੰਤੋਖ ਨਾਲ ਆਪਣੇ ਕੰਮ ਨੂੰ ਛੋਟੇ ਤੋਂ ਛੋਟੇ ਦਰਜੇ ਤੋਂ ਅਰੰਭ ਕਰਦਾ ਹੈ ਤੇ ਨਿਸਚਾ ਰਖਦਾ ਹੈ ਕਿ ਏਸ ਕੰਮ ਵਿੱਚ ਮੈਂ , ਹੌਲੀ ਹੌਲੀ ਪੂਰਨਤਾ ਤੇ ਨਿਪੁੰਨਤਾ ਪ੍ਰਾਪਤ ਕਰ ਲਵਾਂਗਾ ਅਤੇ ਜਿਸਨੂੰ ਆਪਣਾ ਕੰਮ ਆਪਣੀ ਰੋਟੀ ਨਾਲੋਂ ਵੀ ਪਿਆਰਾ ਹੈ ਓਸ ਨੂੰ ਨਿਰਸੰਦੇਹ ਚੰਗੇ ਚੰਗੇ ਫਲ ਪਰਾਪਤ ਹੋਣਗੇ, ਜਿਨ੍ਹਾਂ ਨੂੰ ਸੰਸਾਰ ਦੀ ਕੋਈ ਤਾਕਤ ਰੋਕ ਨਹੀਂ ਸਕੇਗੀ। ਓਸਨੂੰ ਆਪਣੇ ਹਰੇਕ ਕੰਮ ਵਿਚ ਕਾਮਯਾਬੀ ਹਾਸਲ ਹੋਵੇਗੀ, ਪਰ ਜਿਹੜੇ ਕੰਮ ਵਿਅਰਥ ਤੇ ਬਿਨਾਂ ਸੋਚੇ ਸਮਝੇ ਕੀਤੇ ਜਾਣ, ਓਹਨਾਂ ਉਤੇ ਏਹ ਗਲਾਂ ਆਇਦ ਨਹੀਂ ਹੋ ਸਕਦੀਆਂ, ਏਸ ਵਾਸਤੇ ਹਰੇਕ ਕੰਮ ਸ਼ੁਰੂ ਕਰਨ ਲਗਿਆ ਓਸਦਾ ਨਤੀਜਾ ਚੰਗੀ ਤਰ੍ਹਾਂ ਸੋਚ ਕੇ ਪੂਰੀ ਦ੍ਰਿੜਤਾ ਨਾਲ ਓਸ ਦੀ ਪੂਰਨਤਾਈ ਲਈ ਜੁਟ ਜਾਣਾ ਚਾਹੀਦਾ ਹੈ | ਸੰਤੋਖੀ ਦਿਮਾਗ, ਆਤਮਕ ਆਨੰਦ, ਅੰਗਾਂ ਦਾ ਬਲ, ਸਰੀਰਕ ਪ੍ਰਸੰਨਤਾ ਤੇ ਅਰੋਗਤਾ, ਦੌਲਤ ਤੇ ਇੱਜ਼ਤ ਏਹ ਚੀਜ਼ਾਂ ਮੇਹਨਤ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀਆਂ 'ਲੌਗ ਫੈਲੋਂ' ਦਾ ਕਥਨ ਹੈ ਕਿ ਹਰ ਕੰਮ ਵਿਚ ਸਫਲਤਾ ਪ੍ਰਾਪਤ ਕਰਨ ਵਾਸਤੇ ਜ਼ਰੂਰੀ ਹੈ ਕਿ ਅਸੀ ਓਸਦੀ ਪੂਰਨਤਾ ਲਈ ਦਿਲ ਜਾਨ ਨਾਲ ਜੁਟ ਜਾਈਏ ਤੇ ਅਪਸ੍ਵਰਥ ਯਾ ਸ਼ੋਹਰਤ ਦੇ ਖਿਆਲ ਨੂੰ ਦਿਲ ਵਿਚ ਕੋਈ ਜਗਾਂ ਨਾ ਦੇਈਏ,, ਸਗੋਂ ਕੰਮ ਨੂੰ ਏਹ ਸਮਝ ਕੇ, ਕਰੀਏ ਕਿ ਏਸ ਦਾ ਕਰਨਾ ਸਾਡਾ ਫਰਜ਼ ਹੈ !"

ਤੀਵੀਆਂ ਤੇ ਮਰਦਾਂ ਨੂੰ ਯੋਗ ਹੈ ਕਿ ਆਪਣੇ ਜੀਵਨ ਦਾ ਕੋਈ ਆਦਰਸ਼ ਨੀਯਤ ਕਰ ਲੈਣ, ਅਤੇ ਫੇਰ ਓਸਦੀ

-੪੬-