ਪੰਨਾ:ਗ੍ਰਹਿਸਤ ਦੀ ਬੇੜੀ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਯਾਦ ਰੱਖੋ ਕਿ ਸਾਡੇ ਸਰੀਰ ਦੀ ਬਣਤ ਦਾ ਕਾਰਨ ਹੀ ਮੇਹਨਤ ਹੈ, ਵਕਤ ਸੋਨਾ ਹੈ, ਏਸ ਦਾ ਇੱਕ ਛਿਨ ਵੀ ਵਿਅਰਥ ਨਾ ਗੁਆਉ, ਸਗੋਂ ਇਸ ਦਾ ਲੇਖਾ ਤੇ ਹਿਸਾਬ ਰੱਖੋ, ਅੱਜ ਦਾ ਕੰਮ ਕੱਲ ਉਤੇ ਨਾ ਛੱਡੋ, ਸਮੇਂ ਨੂੰ ਵਿਅਰਥ ਨ ਗੁਆਉ, ਸਗੋਂ ਇਸ ਦੇ ਹਰ ਪਲ ਤੇ ਹਰ ਛਿਨ ਤੋਂ ਕੁਝ ਨਾ ਕੁਝ ਨਫਾ ਖੱਟੋ, ਜਦ ਤੱਕ ਤੁਹਾਡੇ ਅੰਦਰ ਜੀਵਨ ਸੱਤਾ ਬਾਕੀ ਹੈ ਕੁਝ ਨਾ ਕੁਝ ਕਰਦੇ ਰਹੋ, ਆਪਣੀ ਉਮਰਾਂ ਵਿਚ ਸਭ ਤੋਂ ਵਧੀਕ ਨੇਕੀ ਕਰਨ ਦੀ ਜਾਚ ਸਿੱਖੋ !"

ਸੁਸਤ ਆਦਮੀਆਂ ਨੇ ਦੁਨੀਆਂ ਉਤੇ ਕਦੀ ਉਨਤੀ ਨਹੀਂ ਕੀਤੀ, ਵਰਤਮਾਨ ਦੁਨੀਆਂ ਨੂੰ ਬਨਾਉਣ ਤੇ ਉਸ ਤ੍ਰਕੀ ਤੇ ਪੁਚਾਉਣ ਵਾਲੇ ਲੋਕ ਉਹ ਹਨ ਜਿਨਾਂ ਨੇ ਵਡਮੁਲੇ ਸਮੇਂ ਦਾ ਇਕ ਛਿਨ ਵੀ ਨਿਸਫਲ ਨਹੀਂ ਗਵਾਯਾ | ਏਹ ਬਿਲਕੁਲ ਕੁਦਰਤੀ ਗੱਲ ਹੈ ਕਿ ਅਸੀਂ ਉਸ ਆਦਮੀ ਨੂੰ ਵਧੇਰੇ ਪਸੰਦ ਕਰਦੇ ਹਾਂ ਜਿਸ ਦੇ ਕੰਮ ਕਾਰ ਦੇ ਨਿਯਮ ਬੱਝੇ ਹੋਏ ਹੋਣ ਤੇ ਉਹਨਾਂ ਦੀ ਪੂਰਨਤਾ ਵਾਸਤੇ ਉਸਨੇ ਸੱਚਾ ਰਸਤਾ ਫੜਿਆ ਹੋਵੇ ਅਤੇ ਉਸ ਆਦਮੀ ਪਾਸੋਂ ਘ੍ਰਿਣਾ ਕਰਦੇ ਹਾਂ ਜੋ ਕਿਸੇ ਕੰਮ ਨੂੰ ਪੂਰਾ ਕਰਨ ਦੀ ਥਾਂ ਉਸਦਾ ਬਾਬਤ ਖਚਾਂ ਹੀ ਮਾਰਦਾ ਹੋਵੇ। ਕਿਸਮਤ ਆਪਣੇ ਆਪ ਵਿੱਚ ਕੋਈ ਵੱਡੀ ਚੀਜ਼ ਨਹੀਂ ਹੈ, ਜੈਸਾ ਕਿ ਲੋਕ ਹਰ ਕੰਮ ਵਿੱਚ ਕਿਸਮਤ ਨੂੰ ਲਿਆ ਘੁਸੇੜਦੇ ਹਨ, ਸਗੋਂ ਜ਼ਿੰਦਗੀ ਦੇ ਕੰਮਾਂ ਕਾਰਾਂ ਵਿੱਚ ਸੁਪ੍ਰਬੰਧ ਦਾ ਨਾਮ ਹੀ ਕਿਸਮਤ ਹੈ |"ਰਚਲੀਉ "ਕਿਹਾ ਕਰਦਾ ਸੀ ਕਿ "ਮੈਂ ਕਿਸੇ ਬਦਕਿਸਮਤ ਆਦਮੀ ਨੂੰ ਨੌਕਰ ਨਹੀਂ ਰੱਖਾਂਗਾ, ਅਰਥਾਤ ਅਜੇਹੇ ਆਦਮੀ ਨੂੰ ਜਿਸਦੇ ਅੰਦਰ ਵਿੱਦਯਕ ਯੋਗਤਾ ਦਾ ਅਭਾਵ

-੪੮-