ਪੰਨਾ:ਗ੍ਰਹਿਸਤ ਦੀ ਬੇੜੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਾਮ ਹਲਾਲ ਦੀ ਪਛਾਣ ਤੋਂ ਬਿਨਾਂ ਜਿਸਤਰਾਂ ਵੀ ਹੋ ਸਕੇ ਕਾਮਾਨੰਦ ਦੀ ਮੌਜ ਲਵੇ ।" ਏਸ ਮਸਲੇ ਦੇ ਵਾਹਯਾਤ ਹੋਣ ਵਿੱਚ ਕਿਸੇ ਵੀ ਨੇਕ ਆਦਮੀ ਨੂੰ ਸ਼ਕ ਨਹੀਂ ਹੋ ਸਕਦਾ, ਕਿਉਂਕਿ ਏਹ ਗੱਲ ਕੁਦਰਤੀ ਅਸੂਲਾਂ ਦੇ ਉਲਟ, ਸੰਸਾਰਕ ਕਾਨੂੰਨ ਦੇ ਵਿਰੁੱਧ ਤੇ ਸੱਭਯਤਾ ਦੀਆਂ ਜੜਾ ਵੱਢਨ ਵਾਲੀ ਹੈ । ਏਹ ਅਸੂਲ ਬਦਮਾਸ਼ਾਂ, ਕਾਮਿਆਂ ਤੇ ਵਹਿਸ਼ੀ ਲੋਕਾਂ ਦਾ ਹੈ, ਜਿਸ ਨਾਲ ਲਾਜ਼ਮੀ ਤੌਰ ਤੇ ਮਾਲ ਦਾ ਨੁਕਸਾਨ, ਇੱਜ਼ਤ ਦਾ ਘਾਟਾ, ਬੀਮਾਰੀਆਂ ਤੇ ਲੜਾਈਆਂ ਫਸਾਦ ਹੁੰਦੇ ਹਨ !

ਦੂਜਾ ਅਸੂਲ ਏਹ ਹੈ ਕਿ "ਕਾਮ ਦੇ ਅੰਗਾਂ ਸੰਤਾਨ ਉਤਪਤੀ ਦੇ ਖਿਆਲ ਤੋਂ ਬਿਨਾਂ ਹੋਰ ਕਿਸੇ ਵੀ ਸੰਕਲਪ ਨਾਲ ਨਹੀਂ ਵਰਤਣਾ ਚਾਹੀਦਾ।" ਏਹ ਅਸੂਲ ਪਹਿਲੇ ਅਸੂਲ ਦੇ ਉਲਟ ਹੈ, ਪਰ ਇਹ ਗੱਲ ਸੋਚਣ ਦੇ ਯੋਗ ਹੈ ਕਿ ਜੇ ਵਿਆਹੇ ਹੋਏ ਲੋਕਾਂ ਵਾਸਤੇ ਇਹ ਗੱਲ ਸੰਭਵ ਹੁੰਦੀ ਕਿ ਵਰਾ ਦੋ ਵਰੇ ਤੱਕ ਪਰਸਪਰ ਸੰਗ ਤੋਂ ਪਰਹੇਜ਼ ਕਰ ਸਕਦੇ ਤਾਂ ਉਹ ਏਸ ਸਮੇਂ ਨੂੰ ਹੋਰ ਵਧਾ ਕੇ ਸਾਰੀ ਉਮਰ ਬਿਨ ਵਿਆਹੇ ਹੀ ਰਹਿ ਸਕਦੇ ਸਨ, ਹਾਲਾਂ ਕਿ ਏਸ ਨਿਯਮ ਉਤੇ ਅਮਲ ਕਰਨ ਵਾਸਤੇ ਉਸ ਜ਼ਬਰਦਸਤ ਤਪ ਤੇਜ ਤੇ ਜਤ, ਸਤ ਦੀ ਲੋੜ ਹੁੰਦੀ ਹੈ, ਜੋ ਮਨੁੱਖ ਜਾਤੀ ਦੇ ਵੱਧ ਤੋਂ ਵੱਧ ਆਦਮੀਆਂ ਦੇ ਵਸ ਤੋਂ ਬਾਹਰ ਹੈ, ਸਗੋਂ ਇਹ ਗੱਲ ਆਖਣੀ ਅਰੋਗ ਨਹੀਂ ਹੈ ਕਿ ਉਹ ਆਦਮੀ ਜੋ ਵਿਆਹ ਹੋ ਜਾਣ ਪਰ ਵੀ ਵਰਾ ਵਰਾ ਦੇ ਦੋ ਵਰੋ ਕਾਮ ਭੋਗ ਤੋਂ ਬਚੇ ਰਹਿਣ ਬਿਲਕੁਲ ਹੀ ਨਾ ਹੋਣ ਦੇ ਬ੍ਰਾਬਰ ਹਨ, ਅਤੇ ਸੱਚ ਪੁੱਛੋ ਤਾਂ ਜੋ ਲੋਕ ਏਸ ਅਸੂਲ ਦਾ ਉਪਦੇਸ਼ ਦੇਂਦੇ ਹਨ ਉਹਨਾਂ ਵਿੱਚੋਂ ਸ਼ਾਇਦ

-੫੦-