ਪੰਨਾ:ਗ੍ਰਹਿਸਤ ਦੀ ਬੇੜੀ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਕੋਈ ਖੁਦ ਏਸ ਉਤੇ ਅਮਲ ਕਰਨ ਦੀ ਸ਼ਕਤੀ ਰੱਖਦਾ ਹੋਵੇ ।

ਤੀਜਾ ਅਸੂਲ ਜਿਸਨੂੰ ਪੜੇ ਲਿਖੇ ਤੇ ਸਿਆਣੇ ਲੋਕ ਪਸੰਦ ਕਰਦੇ ਹਨ ਇਹ ਹੈ ਕਿ "ਕਿਸੇ ਮਨੁੱਖ ਨੂੰ ਇਸ ਗੱਲ ਦਾ ਹੱਕ ਹਾਸਲ ਨਹੀਂ ਕਿ ਓਹ ਵਿਆਹ ਏਸ ਖਿਆਲ ਨਾਲ ਕਰੇ ਕਿ ਓਸ ਦੇ ਪਾਸੋਂ ਜਿੱਥੋਂ ਤੱਕ ਹੋ ਸਕੇਗਾ ਆਪਣੇ ਆਪ ਨੂੰ ਮਾਂ ਯਾ ਪਿਓ ਬਣ ਦੀਆਂ ਜੁੰਮੇਵਾਰੀਆਂ ਤੋਂ ਬਚਾਵੇਗਾ, ਕਿਉਂਕਿ ਰਾਮ ਭੋਗ ਤੇ ਪਰਸਪਰ ਸੰਗ ਨੂੰ ਉੱਕਾ ਹੈ ਯਾ ਵੱਡੀ ਮੁਦਤ ਵਾਸਤੇ ਛੱਡ ਦੇਣਾ ਸਰੀਰਕ ਤੇ ਦਿਮਾਗੀ ਹਾਨੀ ਦਾ ਕਾਰਨ ਹੁੰਦਾ ਹੈ, ਅਤੇ ਵਿਆਹ ਦਾ ਮੁੱਦਾ ਏਹੋ ਨਹੀਂ ਹੈ ਕਿ ਕਾਮ ਦੇ ਅੰਗਾਂ ਨੂੰ ਬਿਲਕੁਲ ਹੀ ਰੋਕ ਕੇ ਰੱਖਿਆ ਜਾਵੇ, ਸਗੋਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਪਤੀ ਤੇ ਪਤਨੀ ਦੀਆਂ ਸਰੀਰਕ ਸ਼ਕਤੀਆਂ ਬਹੁ ਭੋਗ ਨਾਲ ਨਾਸ ਨਾ ਹੋ ਜਾਣ।" ਜੇ ਕਾਮ ਅੰਗਾਂ ਨੂੰ ਕੇਵਲ ਸੰਤਾਨ ਉਤਪਤੀ ਦੀ ਹੱਦ ਦੇ ਅੰਦਰ ਬੰਨ੍ਹ ਦਿੱਤਾ ਜਾਵੇ ਓਹ ਬਰਕਤਾਂ ਸਾਰੀਆਂ ਉੱਠ ਜਾਣਗੀਆਂ ਜੋ ਆਮ ਤੌਰ ਤੇ ਵਿਆਹੀ ਹੋਈ ਜ਼ਿੰਦਗੀ ਵਿੱਚ ਪ੍ਰਾਪਤ ਹੁੰਦੀਆਂ ਹਨ, ਹਾਲਾਂ ਕਿ ਕਰਤਾਰ ਸਿਰਜਨਹਾਰ ਦਾ ਮਤਲਬ ਏਸ ਸੰਬੰਧ ਏਹ ਵੀ ਹੈ ਕਿ ਤੀਵੀਂ ਤੇ ਮਰਦ ਦਾ ਆਪੋ ਵਿਚ ਪ੍ਰੇਮ ਤੇ ਪਯਾਰ ਵਧਦਾ ਰਹੇ, ਦੋਵੇਂ ਜਣੇ ਇਕ ਦੂਜੇ ਦੇ ਦੁਖ ਸੁਖ ਵਿੱਚ ਸਰੀਕ ਹੋਣ ਅਤੇ ਇੱਕ ਦੂਜੇ ਦੀ ਹਮਦਰਦੀ ਤੇ ਸਹਾਇਤਾ ਕਰਨ, ਉਹਨਾਂ ਦਾ ਆਪੋ ਵਿੱਚ ਸੱਚ ਪਯਾਰ ਤੇ ਬੇਝੱਕ ਮੁਹੱਬਤ ਵਧੇ ਅਤੇ ਓਸ ਡੂੰਘੇ ਦਿਲੀ ਸੰਬੰਧ ਦਾ ਜਜ਼ਬਾ ਪੈਦਾ ਹੋਵੇ ਜਿਸ ਓਤੇ ਗ੍ਰਹਿਸਤ ਆਸ਼੍ਰਮ ਦਾ ਸੁਖ ਤੇ ਅਰਾਮ ਨਿਰਭਰ ਹੈ । ਆਪ

-੫੧-