ਓਸੇ ਤਰਾਂ ਬਹੁ ਭੋਗ ਕਰਨ ਨਾਲ ਵੀ ' ਆਦਮੀ ਦੇ ਸਰੀਰ ਤੇ ਆਤਮਾ ਦੀਆਂ ਸ਼ਕਤੀਆਂ ਦਾ ਸੱਤਯਾਨਾਸ ਹੋ ਜਾਂਦਾ ਹੈ ।
ਨੇਕੀ ਬਦੀ ਦੀ ਪਛਾਣ ਦੀ ਬੁੱਧੀ ਹੋਣ ਦੇ ਕਾਰਨ ਹੀ ਮਨੁੱਖ ਨੂੰ ਬਾਕੀ ਜੂਨਾਂ ਉਤੇ ਵਿਸ਼ੇਸ਼ਤਾ ਪ੍ਰਾਪਤ ਹੈ। ਏਸ ਵਾਸਤੇ ਆਦਮੀ ਨੂੰ ਹਰ ਮਾਮਲੇ ਵਿੱਚ ਬੁੱਧੀ ਨੂੰ ਆਗੂ ਬਨਾਉਣਾ ਚਾਹੀਦਾ ਹੈ । ਜਦ ਤਕ ਭੋਂ ਨੂੰ ਵਾਹ ਕੇ ਵੀ ਨਾਂ ਬੀਜਿਆ ਜਾਵੇ ਤੇ ਅਨਾਜ ਪੈਦਾ ਨਾ ਹੋਵੇ ਤੇ ਫੇਰ ਓਸਨੂੰ ਪੀਸਿਆਂ ਨਾ ਜਾਵੇ ਤਦ ਤੱਕ ਆਦਮੀ ਦੀ ਖੁਰਾਕ ਨਹੀਂ ਬਣਦਾ | ਪਸ਼ੂ ਪੰਛੀ ਜਿਸ ਖੁਰਾਕ ਉਤੇ ਸੰਤੋਖ ਕਰ ਲੈਂਦੇ ਹਨ ਓਹੋ ਖੁਰਾਕ ਆਦਮੀ ਦੀ ਕਦੀ ਨਹੀਂ ਹੋ ਸਕਦੀ । ਏਸੇ ਤਰਾਂ ਆਦਮੀ ਨੂੰ ਵਿਸ਼ੇ ਭੋਗ ਦੇ ਮਾਮਲੇ ਵਿੱਚ ਵੀ ਪਸ਼ੂ ਨਹੀਂ ਸਗੋਂ ਓਹਨਾਂ ਤੋਂ ਉੱਚਾ ਮਨੁੱਖ ਬਣਨਾ ਚਾਹੀਦਾ ਹੈ । 'ਜਰਮੀ ਟੇਲਰ' ਲਿਖਦਾ ਹੈ ਕਿ ਓਹ ਪਤੀ ਬੜਾ ਮੂਰਖ ਹੈ ਜੋ ਆਪਣੀ ਪਤਨੀ ਨਾਲ ਐਸਾ ਵਰਤਾਓ ਕਰਦਾ ਹੈ ਜੈਸਾ ਕਿ ਬਦਮਾਸ਼ ਲੋਕ ਕੰਜਰੀਆਂ ਨਾਲ ਕਰਦੇ ਹਨ, ਅਰਥਾਤ ਓਸਨੂੰ ਕੇਵਲ ਆਪਣੇ ਵਿਸ਼ੇ ਭੋਗ ਦੀ ਮਸ਼ੀਨ ਸਮਝਦਾ ਹੈ, ਹਾਲਾਂ ਕਿ ਜਿਸ ਤਰ੍ਹਾਂ ਖਾਣ ਪੀਣ ਦੀ ਖਾਹਸ਼ ਨੂੰ ਖਾਸ ਖਾਸ ਸਮਿਆਂ ਤੇ ਪੂਰਾ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਕਾਮ ਭੋਗ ਵਾਸਤੇ ਵੀ ਖਾਸ ਮਿਆਦ ਨੀਯਤ ਕਰਨ ਜ਼ਰੂਰੀ ਹੈ !"
ਹੁਣ ਪ੍ਰਸ਼ਨ ਏਹ ਹੈ ਕਿ ਛੇਕੜ ਵਿਸ਼ੇ ਭੋਗ ਦੀ ਹੱਦ ਕੀ ਹੋਣੀ ਚਾਹੀਦੀ ਹੈ ? ਬਾਜ਼ੇ ਸਿਆਣਿਆਂ ਨੇ ਤਾਂ ਏਸਦੀ ਮਿਆਦ ਮਹੀਨੇ ਵਿੱਚ ਇੱਕ ਵਾਰ ਨੀਯਤ ਕੀਤੀ ਹੈ,
-੫੪-