ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਲਣਾ ਕੀਤੀ ਹੋਵੋ ਓਸਦਾ ਤੀਜਾ ਦੌਰ ਜੋ ਸਭ ਤੋਂ ਵਧੇ ਦੁਖ ਭਰਿਆ ਹੁੰਦਾ ਹੈ, ਅਤਯੰਤ ਆਨੰਦ ਤੇ ਖੁਸ਼ੀਆਂ ਵਿੱਚ ਬੀਤੇਗਾ |

ਤੀਜੇ ਦੌਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਓਹਨਾਂ ਦੇ ਅੰਦਰ ਕਾਮ ਦੀ ਜੋ ਝੂਠੀ ਇੱਛਾ ਉਤਪੰਨ ਹੁੰਦੀ ਹੈ ਓਸਦੇ ਮਗਰ ਨਾ ਲੱਗਣ, ਸਗੋਂ ਆਪਣੇ ਸੁਭਾ ਵਿੱਚ ਗੰਭੀਰਤਾ ਤੇ ਪਵਿੱਤ੍ਰਤਾ ਪੈਦਾ ਕਰਨ | ਜੇ ਓਹ ਏਸ ਵੇਲੇ ਵੀ ਪਹਿਲੇ ਯਾ ਦੁਜੇ ਦੌਰ ਵਰਗਾ ਅਮਲ ਕਰਨਗੇ ਤਾਂ ਸਮਝ ਲੈਣ ਕਿ ਓਹਨਾਂ ਦਾ ਅੰਤ ਦੂਰ ਨਹੀਂ !

ਸੰਜਮ ਦੇ ਨਾਲ ਜੀਵਨ ਬਤਾਉਣ ਵਾਸਤੇ ਏਸ ਗੱਲ ਦੀ ਸਖਤ ਲੋੜ ਹੈ ਕਿ ਕੁਦਰਤੀ ਤਾਕਤ ਉਤੇ ਹੀ ਸੰਤੋਖ ਕੀਤਾ ਜਾਵੇ ਤੇ ਖਾਹ ਮਖਾਹ, ਹਾਨੀਕਾਰਕ ਦੁਆਵਾਂ ਤੇ ਕੁਸ਼ਤੇ ਨਾ ਖਾਧੇ ਜਾਣ । ਇਸ ਤੋਂ ਬਿਨਾਂ ਗੰਦੇ ਤਮਾਸ਼ਿਆਂ ਦੇ ਦੇਖਨ, ਨੰਗੀਆਂ ਤੇ ਇਖਲਾਕ ਵਿਰੁੱਧ ਤਸਵੀਰਾਂ ਤੇ ਬੁੱਤ ਵੇਖ਼ਣ ਤੇ ਆਪਣੇ ਕਮਰਿਆਂ ਵਿੱਚ ਲਾਉਣ ਤੋਂ ਬਿਲਕੁਲ ਪਰਵੇਜ਼ ਕੀਤਾ ਜਾਵੇ, ਕਿਉਂਕਿ ਇਹਨਾਂ ਨਾਲ ਆਚਰਣ ਉੱਤੇ ਡਾਢਾ ਭੈੜਾ ਅਸਰ ਪੈਂਦਾ ਹੈ। ਪਤੀ ਪਤਨੀ ਨੂੰ ਇਕ ਦੂਜੇ ਦੇ ਸਾਮਣੇ ਨੰਗੀਆਂ ਹੋ ਕੇ ਸ਼ਰਮ ਹਯਾ ਵੀ ਨਹੀਂ ਲਾਹੁਣੀ ਚਾਹੀਦੀ। ਸਮੇਂ ਨੂੰ ਚੰਗੇ ਤੇ ਲਾਭਦਾਇਕ ਕੰਮਾਂ ਵਿੱਚ ਬਿਤਾਓ, ਕੁਸੰਗਤ ਤੋਂ ਬਚੋ ਤੇ ਯਾਦ ਰੱਖੋ ਕਿ ਭੈੜੀਆਂ ਗੱਲਾਂ ਨਾਲ ਚੰਗਾ ਸੁਭਾਵ ਵੀ ਗੰਦਾ ਹੋ ਜਾਂਦਾ ਹੈ ਤੇ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿੱਟੀ ਵਿੱਚ ਰਲ ਜਾਂਦੀਆਂ ਹਨ। ਤੁਹਾਡਾ ਆਚਰਣ ਤੇ ਸੁਭਾ ਭਾਵੇਂ ਕੈਸਾ ਹੀ ਪਵਿੱਤ੍ਰ ਹੋਵੇ, ਪਰ ਤੁਸੀ ਗੰਦੀਆਂ ਪੁਸਤਕਾਂ ਵੀ ਕਦੇ ਨਾ ਪੜੋ, ਕਿਸੇ ਗੰਦੀ

-੫੬-