ਪੰਨਾ:ਗ੍ਰਹਿਸਤ ਦੀ ਬੇੜੀ.pdf/59

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਆਪਣੇ ਕਾਇਦਿਆਂ ਦੀ ਵਿਰੁੱਧਤਾ ਦਾ ਫਲ ਦਿਖਾ ਕੇ ਹੀ ਛੱਡਦੀ ਹੈ, ਜਿਸਤਰਾਂ ਦਿਨ ਦੇ ਪਿੱਛੋਂ ਰਾਤ ਦਾ ਆਉਣਾ ਯਕੀਨੀ ਹੈ, ਓਸੇ ਤਰ੍ਹਾਂ ਕੁਦਰਤ ਦੇ ਨਿਯਮਾਂ ਨੂੰ ਭੰਗ ਕਰ ਕੇ ਦੁੱਖ ਦਰਦ ਦਾ ਆਉਣਾ ਨਿਸਚੇ ਹੈ ।

'ਡੀ ਮੇਟਰ' ਲਿਖਦਾ ਹੈ ਕਿ ਬੁੱਢੇ ਵਾਰੇ ਦਾ ਦੁਖ ਯਾ ਸੁਖ ਵਿੱਚ ਬੀਤਣਾ ਜਵਾਨੀ ਦੇ ਦਿਨਾਂ ਦੇ ਆਚਾਰ ਵਿਹਾਰ ਉੱਤੇ ਨਿਰਭਰ ਹੈ।"

 

ਪਵਿਤ੍ਰਤਾ ਤੇ ਦਯਾਨਤਦਾਰੀ

ਜੇ ਤੁਹਾਨੂੰ ਆਪਣੀ ਵਹੁਟੀ ਪਿਆਰੀ ਹੈ ਤਾਂ ਸਦਾ ਸੱਚੇ ਤੇ ਨੇਕ ਬਣੇ ਰਹੋ । ਸੱਚ ਬੋਲਨ ਦੀ ਵਾਦੀ ਗ੍ਰਹਿਣ ਕਰਨ ਨਾਲ ਮਨੁੱਖ ਨੂੰ ਬਹੁਤ ਉੱਚ ਕਾਮਯਾਬੀਆਂ ਹਾਸਲ ਹੁੰਦੀਆਂ ਹਨ, ਏਸ ਤਰਾਂ ਵਹੁਟੀ ਨੂੰ ਵੀ ਆਪਣੇ ਪਤੀ ਦੇ ਸਾਹਮਣੇ ਕਦੀ ਝੂਠ ਯਾ ਕਪਟ ਦੀ ਗੱਲ ਨਹੀਂ ਕਰਨੀ ਚਾਹੀਦੀ, ਵਾਹਿਗੁਰੂ ਦਾ ਹੁਕਮ ਹੈ ਕਿ ਸੱਚੇ, ਨਿਸ਼ਕਪਟ ਤੇ ਪਵਿਤ੍ਰ ਬਣੋ, ਏਹ ਹੁਕਮ ਸਭ ਦੇ ਵਾਸਤੇ ਇੱਕੋ ਜਿਹਾ ਹੈ, ਵਾਹਿਗੁਰੂ ਨੇ ਆਪਣੇ ਨਿਯਮਾਂ ਵਿੱਚ ਕਿਸੇ ਦਾ ਲਿਹਾਜ਼ ਨਹੀਂ ਰੱਖਿਆ ।

ਜੇ ਤੁਸੀਂ 'ਸੱਚੇ' ਮਸ਼ਹੂਰ ਹੋਣਾ ਚਾਹੁੰਦੇ ਹੋ ਤਾਂ ਸ਼ੁਰੂ ਤੋਂ ਹੀ ਸੱਚ ਦੀ ਵਾਦੀ ਪਾਓ ਤੇ ਆਪਣੇ ਬੱਚਿਆਂ ਨੂੰ ਸਦਾ ਸੱਚ ਬੋਲਣ ਦਾ ਉਪਦੇਸ਼ ਦਿਓ, ਜੋ ਆਦਮੀ ਮੁਢ ਤੋਂ ਹੀ ਚੰਗੇ ਨਿਯਮਾਂ ਦੀ ਪਾਲਣਾ ਕਰਦਾ ਹੈ ਓਹ ਕਦੇ ਵੀ ਕੇ ਸਰਕਾਰੀ ਨਿਯਮਾਂ ਨੂੰ ਭੰਗ ਨਹੀਂ ਕਰਦਾ |

-੫੯-