ਪੰਨਾ:ਗ੍ਰਹਿਸਤ ਦੀ ਬੇੜੀ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਦਰਤੀ ਨਿਯਮ ਦੇ ਅਧੀਨ-ਜਿਸ ਨੂੰ ਵਾਹਿਗੁਰੂ ਨੇ ਜੀਵ ਜਾਤੀ ਨੂੰ ਅਟੱਲ ਰੱਖਣ ਵਾਸਤੇ ਰਚਿਆ ਹੋਯਾ ਹੈ-ਮੁਹੱਬਤ ਦੀ ਪਾਲਨਾ ਹੁੰਦੀ ਹੈ । ਕੁੱਲ ਬ੍ਰਹਿਮੰਡ ਖੰਡ ਪ੍ਰੇਮ ਦੇ ਹੀ ਸਿਰ 'ਤੇ ਕਾਇਮ ਹਨ ਅਤੇ ਦੁਨੀਆਂ ਦੀ ਕੋਈ ਚੀਜ਼ ਮੁਹੱਬਤ ਤੋਂ ਖਾਲੀ ਨਹੀਂ, ਪ੍ਰੇਮ ਤੇ ਮੁਹੱਬਤ ਦੀ ਉਪਮਾ ਤੇ ਉਸਤਤ ਵਿੱਚ ਕਿਸੇ ਨੂੰ ਵੀ ਸ਼ੱਕ ਨਹੀਂ ਅਤੇ ਇਸ ਵਿੱਚ ਵੀ ਕਿਸੇ ਨੂੰ ਸੰਦੇਹ ਨਹੀਂ ਕਿ ਸ੍ਰਿਸ਼ਟੀ ਦੀਆਂ ਤਮਾਮ ਚੀਜ਼ਾਂ ਇਕ ਦੂਜੀ ਨਾਲ


ਖੁਰਾਕ ਜੋ ਬਚ ਰਹਿੰਦੀ ਹੈ ਓਹ ਨਵੇਂ ਅੰਗ ਬਨਾਉਣ ਅਰਥਾਤ ਬੱਚਾ ਪੈਦਾ ਕਰਨ ਦੀ ਖਾਹਸ਼ ਨੂੰ ਉਭਾਰਦੀ ਹੈ, ਅਰਥਾਤ ਕਾਮ ਚੇਸ਼ਟਾ ਤੇ ਗ੍ਰਹਿਸਤ ਭੋਗ ਕਰਨ ਦੀ ਖਾਹਸ਼ ਨੂੰ ਜੋਸ਼ ਵਿਚ ਲਿਆਉਂਦੀ ਹੈ। ਤਮਾਮ ਜਾਨਦਾਰਾਂ ਵਿੱਚ ਇੱਕੋ ਏਹੋ ਨਿਯਮ ਵਰਤਦਾ ਹੈ ਕਿ ਜਦ ਦੇ ਛੋਟੇ ਛੋਟੇ ਆਂਡੇ ਆਪੋ ਵਿੱਚ ਮਿਲਦੇ ਹਨ ਤਾਂ ਮਾਦਾ ਦਾ ਆਂਡਾ ਨਰ ਦੇ ਆਂਡੇ ਦੀ ਗਿੱਲ ਨੂੰ ਹਜ਼ਮ ਕਰ ਲੈਂਦਾ ਹੈ ਅਤੇ ਇਸ ਕਾਰਵਾਈ ਨਾਲ ਇਕ ਨਵਾਂ ਵਜੂਦ ਪੈਦਾ ਹੁੰਦਾ ਹੈ, ਨੀਵੇਂ ਦਰਜੇ ਦੇ ਜਾਨਵਰਾਂ ਵਿੱਚ ਨਰ ਤੇ ਮਾਦਾ ਦਾ ਮਸਾਲਾ ਇੱਕੋ ਜਗਾ ਹੁੰਦਾ ਹੈ, ਪਰ ਉਚ ਦਰਜੇ ਦੇ ਜਾਨਵਰਾਂ ਵਿਚ ਨਰ ਤੇ ਮਾਦਾ ਦੇ ਅੰਗ ਵੱਖੋ ਵੱਖ ਹੁੰਦੇ ਹਨ, ਪੈਦਾਇਸ਼ ਦਾ ਇਹ ਇਕ ਸਿੱਧਾ ਸਾਧਾ ਨਿਯਮ ਹੈ, ਅਰਥਾਤ ਓਹ ਨਿੱਕੇ ਨਿੱਕੇ ਬੱਚੇ ਜੋ ਬਿਨਾਂ ਖੁਰਦਬੀਨ ਦੇ ਨਜ਼ਰ ਹੀ ਨਹੀਂ ਆਉਂਦੇ, ਓਹਨਾਂ ਦੇ ਬੱਚੇ ਜੰਮਨ ਦੀ ਕਾਰਵਾਈ ਇਕ ਕਲਾ ਵਾਂਗੂ ਹੀ ਹੁੰਦੀ ਹੈ, ਕਿਉਕਿ ਓਹਨਾਂ ਨੂੰ ਭੋਗ ਬਲਾਸ ਦਾ ਕੋਈ ਆਨੰਦ ਪ੍ਰਤੀਤ ਨਹੀਂ ਹੁੰਦਾ, ਪਰ ਵਡੇ ਵਡੇ ਜਾਨਵਰਾਂ ਦੀ ਦਸ਼ਾ ਏਸ ਤੋਂ ਉਲਟ ਹੈ, ਓਹਨਾਂ

-੬-