ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਕਲਦੀ ਹੈ ਤੇ ਉਹ ਜੋ ਕੁਝ ਕਰਾਰ ਕਰਦਾ ਹੈ ਉਸ ਉਤੇ ਜ਼ਰੂਰ ਹੀ ਅਮਲ ਕਰਦਾ ਹੈ।

ਤੁਹਾਨੂੰ ਸਹੁੰ ਹੈ ਆਪਣੀ ਵਹੁਟੀ ਦੀ, ਆਪਣੀ ਵਰਤਮਾਨ ਤੇ ਭਵਿੱਖਤ ਉਲਾਦ ਦੀ ਅਤੇ ਆਪਣੀ ਇਜ਼ਤ ਤੇ ਰਬ ਦੇ ਭੌ ਦੀ ਕਿ ਤੁਸੀਂ ਆਪਣੇ ਵਿਆਹ ਵੇਲੇ ਰਬ ਨੂੰ ਹਾਜ਼ਰ ਨਾਜ਼ਰ ਜਾਣਕੇ ਜੋ ਕੁਝ ਕੌਲ ਇਕਰਾਰ ਤੇ ਪ੍ਰਤੱਗਯਾ ਕਰਦੇ ਹੋ ਉਸ ਉਤੇ ਦਿਲ ਜਾਨ ਨਾਲ ਅਮਲ ਕਰੋ, ਤਾਕਿ ਸਦੀਵੀ ਆਨੰਦ ਤੇ ਸਥਿਰ ਪ੍ਰਸੰਨਤਾ ਤੁਹਾਨੂੰ ਪ੍ਰਾਪਤ ਹੋ ਜਾਵੇ ।

ਵਹੁਟੀ !

ਹੁਣ ਏਸ ਗਲ ਦਾ ਪ੍ਰਗਟ ਕਰਨਾ ਜ਼ਰੂਰੀ ਹੈ ਕਿ ਇਸਤ੍ਰੀ ਦੀ ਬਾਬਤ ਪਤੀ ਨੂੰ ਕਿਨਾਂ ਕਿਨਾਂ ਗੱਲਾਂ ਦਾ ਗਯਾਨ ਜ਼ਰੂਰੀ ਹੈ ? ਏਸ ਲੇਖ ਨੂੰ ਪੜ ਕੇ ਕਵਾਰੇ ਲੋਕਾਂ ਨੂੰ ਤਾਂ ਇਹ ਸਿਖ ਲੈਣੀ ਚਾਹੀਦੀ ਹੈ ਕਿ ਵਿਆਂਹ ਕਰਾਉਣ ਤੋਂ ਬਾਦ ਉਹਨਾਂ ਨੂੰ ਕਿਸ ਤਰੀਕੇ ਅਨੁਸਾਰ ਚਲਣਾ ਚਾਹੀਦਾ ਹੈ ਤੇ ਵਿਆਹੇ ਹੋਏ ਲੋਕਾਂ ਨੂੰ ਚਾਹੀਦਾ ਹੈ ਕਿ ਨਾਵਾਕਬੀ ਦੇ ਕਾਰਨ ਜੋ ਗਲਤੀਆਂ ਕਰ ਰਹੇ ਹਨ ਉਹਨਾਂ ਤੋਂ ਬਚਣ !

ਐ ਜਵਾਨੋ ! ਯਾਦ ਰਖੋ ਕਿ ਇਸਤ੍ਰੀ ਦੇ ਅੰਦਰ ਮਰਦ ਨਾਲੋਂ ਕਾਮ ਵਾਸ਼ਨਾ ਘੱਟ ਹੁੰਦੀ ਹੈ ਅਤੇ ਇਸ ਮਾਮਲੇ ਵਿਚ ਤੀਵੀਆਂ ਦੀਆਂ ਤਿੰਨ ਸ੍ਰੇਣੀਆਂ ਹਨ, ਇਕ ਤਾਂ ਉਹ ਜਿਨ੍ਹਾਂ ਵਿਚ ਮਰਦ ਦੇ ਟਾਕਰੇ ਤੇ ਕਾਮ ਵਾਸ਼ਨਾ ਹੁੰਦੀ ਹੀ ਨਹੀਂ। ਇਸ ਦਾ ਕਾਰਨ ਵਰਜਿਸ਼ ਦਾ ਨਾ ਕਰਨਾ,

-੬੧-