ਪੰਨਾ:ਗ੍ਰਹਿਸਤ ਦੀ ਬੇੜੀ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਨ ਨਾਲੋਂ ਵੀ ਪਿਆਰਾ ਸਮਝਦੇ ਸੀ, ਹੁਣ ਉਸਦੀ ਬਹਾਰ ਨੂੰ ਛੇਤੀ ਮਟਾਉਣ ਦਾ ਯਤਨ ਨਾ ਕਰੋ, ਕਾਹਲੀ ਤੇ ਜੋਸ਼ ਨਾਲ ਉਸਦੀ ਅਧੀ ਸੁੰਦਰਤਾ ਵਿਅਰਥ ਹੀ ਮਾਰੀ ਜਾਵੇਗੀ । ਜੇ ਤੁਸੀਂ ਸਬਰ ਤੇ ਹੌਸਲਾ ਕਰੋਗੇ ਤਾਂ ਉਸਦਾ ਫਲ ਬੜਾ ਮਿਠਾ ਤੇ ਚਿਰ ਸੁਆਦੀ ਹੋਵੇਗਾ। ਜੇ ਵਹੁਟੀ ਨਾਲ ਧਕੇ ਤੇ ਬਦੋ ਬਦੀ ਦਾ ਵਰਤਾਓ ਕੀਤਾ ਜਾਵੇਗਾ, ਜੇ ਉਹ ਦੇਖੇਗੀ ਕਿ ਮੇਰਾ ਪਤੀ ਆਪਣੀ ਵਾਸ਼ਨਾ ਨੂੰ ਮੇਰੀ ਮਰਜ਼ੀ ਨਾਲੋਂ ਵਿਸ਼ਸ਼ਤਾ ਦੇਂਦਾ ਹੈ ਤੇ ਵਿਆਹ ਦੇ ਹੁੰਦਿਆਂ ਸਾਰ ਹੀ ਉਸਨੂੰ ਬਹੁ ਭੋਗ ਨਾਲ ਤੰਗ ਕੀਤਾ ਜਾਵੇਗਾ ਤਾਂ ਉਸਦੇ ਹਿਰਦੇ ਦਾ ਫੁਲ ਕੁਮਲਾ ਜਾਵੇਗਾ, ਅਤੇ ਫੇਰ ਜੋ ਉਹ ਸਾਰੀ ਉਮਰ ਵਾਸਤੇ ਰੋਗਣ, ਮੁਰਦਾ ਦਿਲ ਤੇ ਪ੍ਰੇਮ-ਹੀਣ ਬਣ ਜਾਵੇਗੀ ਤਾਂ ਏਹ ਸਾਰਾ ਕਸੂਰ ਮਰਦ ਦਾ ਆਪਣਾ ਹੀ ਹੋਵੇਗਾ |"

ਮਰਦਾਂ ਵਿਚੋਂ, ਸੌ ਵਿਚੋਂ ਸ਼ਾਇਦ ਇਕ ਹੀ ਅਜੇਹਾ ਹੋਵੇਗਾ ਜਿਸ ਨੇ ਵਿਆਹ ਹੋਣ ਦੇ ਅਰੰਭਕ ਦਿਨਾਂ ਵਿਚ ਬਹੁ ਭੋਗ ਦਾ ਪਾਪ ਨਾ ਕੀਤਾ ਹੋਵੇ, ਏਸੇ ਵਾਸਤੇ ਉਹਨਾਂ ਦੀ ਚੁਸਤੀ ਤੇ ਚਲਾਕੀ ਉਡ ਜਾਂਦੀ ਹੈ ਤੇ ਤੀਵੀਆਂ ਉਮਰ ਰੋਗਣਾਂ ਬਣ ਜਾਂਦੀਆਂ ਹਨ।

ਉਸ ਸਰਬ ਸ਼ਕਤੀਮਾਨ ਨੇ ਜੋ ਭੋਗ ਬਿਲਾਸ ਵਿਚ ਏਨਾ ਸੁਆਦ ਰਖਿਆ ਹੈ ਏਸ ਤੋਂ ਉਸਦਾ ਭਾਵ ਇਹ ਹੈ ਕਿ ਤੀਵੀਂ ਤੇ ਮਰਦ ਆਪੋ ਵਿਚ ਅਤਯੰਤ ਪ੍ਰੇਮ ਰਖਣ ਤੇ ਉਹਨਾਂ ਦੀ ਨਸਲ ਕਾਇਮ ਰਹੇ !

'ਡਾਕਟਰ ਜਾਰਜ ਨੇਫੀ' ਲਿਖਦੇ ਹਨ ਕਿ ਮਰਦ ਦੀ ਮੂਰਤਾ ਨਾਲ ਬਹੁਤੀਆਂ ਤੀਵੀਆਂ ਗਰਭਾਸ਼ਯ ਦੇ ਰੋਗਾਂ ਵਿਚ ਫਸ ਜਾਂਦੀਆਂ ਹਨ, ਸਿਰਫ ਇਕ ਪਲ ਭਰ ਦੇ

-੬੫-