ਪੰਨਾ:ਗ੍ਰਹਿਸਤ ਦੀ ਬੇੜੀ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸੁਆਦ ਵਾਸਤੇ ਓਹ ਆਪਣੀ ਵਹੁਟੀ ਤੇ ਬੱਚਿਆਂ ਦੇ ਕਈ ਵਰਿਹਾਂ ਦੇ ਸੁਖ ਤੇ ਅਰਾਮ ਗੁਆ ਦੇਂਦਾ ਹੈ ਹਾਲਾਂਕਿ ਚਾਹੀਦਾ ਏਹ ਹੈ ਕਿ ਜਦ ਚਿਰਾਂ ਦੇ ਬਿਰਹੋਂ ਤੇ ਉਡੀਕ ਦੇ ਬਾਦ ਵਹੁਟੀ ਵਰਗੀ ਵਡਮੁੱਲੀ ਨਿਆਮਤ ਹੱਥ ਆਵੇ ਤਾਂ ਓਸ ਨੂੰ ਬੜੇ ਸੰਤੋਖ ਤੇ ਸਹਿਨ ਸੀਤਲਾਂ ਨਾਲ ਵਰਤਿਆ ਜਾਵੇ।"

ਯਥਾ-

"ਏਕ ਨਿਮਖ ਬਆਦ ਕਾਰਨ ਕੋਟ ਦਿਵਸ ਦੁਖ ਪਾਵਹਿ ॥"

ਪੂਰਬੀ ਵਿੱਦਵਾਨਾਂ ਦਾ ਮੱਤ ਹੈ ਕਿ ਵਿਆਹ ਹੋ ਜਾਣ ਦੇ ਅਰੰਭਕ ਦਿਨਾਂ ਵਿੱਚ ਮਰਦ ਨੂੰ ਤਿੰਨਾਂ ਗੱਲਾਂ ਨਾਲ ਤੀਵੀਂ ਨੂੰ ਵੱਸ ਵਿੱਚ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ:-(੧) ਭੈ, (੨) ਬਖਸ਼ਸ਼ (੩) ਦਿਲ ਪਰਖਣੀ ।

ਭੈ ਦਾ ਭਾਵ ਇਹ ਹੈ ਕਿ ਇਸਤ੍ਰੀ ਦੀ ਨਜ਼ਰ ਵਿੱਚ ਆਪਣਾ ਰੋਅਬ ਅਜੇਹੇ ਤ੍ਰੀਕੇ ਨਾਲ ਬਿਠਾਵੇ ਕਿ ਓਹ ਆਪਣੇ ਨਫੇ ਨੁਕਸਾਨ ਦਾ ਆਪਣੇ ਪਤੀ ਨੂੰ ਮਾਲਕ ਸਮਝੇ, ਗ੍ਰਹਿ ਪ੍ਰਬੰਧ ਵਿੱਚ ਏਹ ਗੱਲ ਸਭ ਤੋਂ ਜ਼ਰੂਰੀ ਹੈ ।

ਬਖਸ਼ਸ਼ ਦਾ ਭਾਵ ਇਹ ਹੈ ਕਿ ਉਸ ਨੂੰ ਅਜੇਹੀਆਂ ਚੰਗੀਆਂ ਚੰਗੀਆਂ ਚੀਜ਼ਾਂ ਲਿਆ ਕੇ ਦੇਵੇ ਜੋ ਓਸ ਦੀ ਖੁਸ਼ੀ ਤੇ ਮੁਹੱਬਤ ਨੂੰ ਵਧਾਉਣ ਤੇ ਉਸ ਨੂੰ ਏਸ ਗੱਲ ਦਾ ਨਿਸਚਾ ਹੋ ਜਾਵੇ ਕਿ ਏਹ ਸਭ ਕ੍ਰਿਪਾਲਤਾ ਮੇਰੇ ਉੱਤੇ ਮੇਰੀ ਆਗਯਾ ਦੇ ਕਾਰਨ ਹੋ ਰਹੀਆਂ ਹਨ । ਤੀਵੀਂ ਨੂੰ ਉਸ ਦੀਆਂ ਸਹੇਲੀਆਂ ਦੀ ਨਜ਼ਰ ਵਿੱਚ ਪਤਵੰਤੀ ਤੇ ਪ੍ਰਸ਼ਨ ਬਣਾਵੇ । ਸ਼ੁਰੂ ਮੁਲਾਕਾਤ ਤੋਂ ਹੀ ਓਸ ਨੂੰ ਆਪਣੇ ਭੇਤਾਂ ਵਿੱਚ ਸ਼ਰੀਕ ਕਰ ਲਵੇ,ਘਰ ਦੇ ਮਾਮਲਿਆਂ ਵਿੱਚ ਉਸ ਨੂੰ ਸੁਤੰਤ੍ਰ ਮਾਲਕ ਬਣਾ ਦੇਵੇ ਤੇ

-੬੬-