ਪੰਨਾ:ਗ੍ਰਹਿਸਤ ਦੀ ਬੇੜੀ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਦੇ ਪੇਕਿਆਂ ਦੀ ਯਥਾ ਸ਼ਕਤ ਇੱਜ਼ਤ ਤੇ ਸਹੈਤਾ ਕਰੇ।

ਦਿਲ ਪਰਚਾਵੇ ਤੋਂ ਏਹ ਭਾਵ ਹੈ ਕਿ ਘਰ ਤੇ ਗ੍ਰਹਿਸਤ ਦੇ ਕੰਮਾਂ ਵਿੱਚ ਉਸ ਨੂੰ ਸਦਾ ਜੋੜੀ ਰੱਖੇ, ਕਿਉਂਕਿ ਵੇਹਲਿਆਂ ਹਿਸਤ ਰਹਿਣ ਕਰਕੇ ਕਈ ਪ੍ਰਕਾਰ ਦੇ ਵਿਕਾਰ ਉਪਜਦੇ ਹਨ, ਇਸ ਵਾਸਤੇ ਔਰਤ ਨੂੰ ਸਦਾ ਘਰ ਦੇ ਪ੍ਰਬੰਧ, ਸੰਤਾਨ ਦੀ ਪਾਲਣਾ ਤੇ ਹੋਰ ਘਰੋਗੀ ਕੰਮਾਂ ਵਿੱਚ ਲਾਈ ਰੱਖਣਾ ਉੱਚਿਤ ਹੈ ।

ਗ੍ਰਹਿਸਤ ਨੀਤੀ ਵਿੱਚ ਤਿੰਨ ਗੱਲਾਂ ਤੋਂ ਸਦਾ ਬਚਣਾ ਚਾਹੀਦਾ ਹੈ:-ਪਹਿਲੀ-ਹੱਦੋਂ ਵੱਧ ਮੁਹੱਬਤ, ਅਰਥਾਤ ਵਹੁਟੀ ਦੇ ਪ੍ਰੇਮ ਨੂੰ ਆਪਣੇ ਸਿਰ ਤੇ ਹੱਦੋਂ ਵੱਧ ਸਵਾਰ ਨਾ ਹੋਣ ਦੇਵੋ, ਦੂਸਰ-ਗੁੱਝੇ ਭੇਤ ਜਿਨਾਂ ਦੇ ਪ੍ਰਗਟ ਹੋਨ ਤੋਂ ਹਾਨੀ ਦਾ ਭੈ ਹੋਵੇ ਓਹ ਤੀਵੀਂ ਨੂੰ ਕਦੀ ਨਾ ਦੱਸੋ, ਤੀਸਰੀ-ਐਸ਼ ਤੇ ਵਿਭਚਾਰ ਤੋਂ ਆਪ ਸਦਾ ਬਚਿਆ ਰਹੇ ਤੇ ਵਹੁਟੀ ਨੂੰ ਕਦੇ ਵੀ ਕਿਸੇ ਵਿਭਚਾਰਣ ਇਸਤ੍ਰੀ ਨਾਲ ਗੱਲ ਨਾ ਕਰਨ ਦੇਵੇ। ਨਸ਼ੇ ਬੜਾ ਹੀ ਡਰਾਉਣੀ ਚੀਜ਼ ਹਨ, ਇਸ ਵਾਸਤੇ ਏਹਨਾਂ ਦੇ ਕਦੇ ਵੀ ਨੇੜੇ ਨਹੀਂ ਜਾਣਾ।

ਜਿਨ੍ਹਾਂ ਗੱਲਾਂ ਨਾਲ ਇੱਕ ਵਹੁਟੀ ਦੀ ਮੁਹੱਬਤ ਤੇ ਕਦਰ ਆਪਣੇ ਪਤੀ ਦੀਆਂ ਨਜ਼ਰਾਂ ਵਿੱਚ ਬਹੁਤ ਹੁੰਦੀ ਹੈ। ਉਹ ਪੰਜ ਹਨ:-(੧) ਨਯਤ ਸਮੇਂ ਤੇ ਕੰਮ ਕਰਨਾ । (੨) ਗਹ ਪ੍ਰਬੰਧ ਵਿੱਚ ਤਿਆਰ ਬਰ-ਤਿਆਰ ਰਹਿਣਾ (੩) ਪਤੀ ਦਾ ਅਦਬ ਤੇ ਲਿਹਾਜ਼ ਕਰਨਾ । (੪) ਪਤੀ ਦੀ ਸੇਵਾ ਖਿੜੇ ਮੱਥੇ ਕਰਨੀ, ਓਸਦੀ ਅਵੱਗਯਾ ਤੋਂ ਸਦਾ ਬਚਣਾ । (੫) ਜੇ ਪਤੀ ਪਾਸੋਂ ਕੋਈ ਕੰਮ ਵਹੁਟੀ ਦੀ ਮਰਜ਼ੀ ਦੀ ਮਰਜ਼ੀ ਦੇ ਵਿਰੁੱਧ ਹੋ ਜਾਵੇ ਤਾਂ ਕ੍ਰੋਧ ਕਰਨ ਦੀ ਥਾਂ ਨਰਮੀ ਤੇ ਪ੍ਰਸੰਨਤਾ ਨਾਲ ਓਸਦੀ ਸੇਵਾ ਕਰਦੇ ਰਹਿਣਾ।

-੬੭-