ਪੰਨਾ:ਗ੍ਰਹਿਸਤ ਦੀ ਬੇੜੀ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਮ ਸਮਝੇ, ਪਤੀ ਦੀ ਸਦਾ ਉਸਤਤ ਕਰੇ, ਪਤੀ ਦੇ ਗੁਣਾਂ ਨੂੰ ਪ੍ਰਗਟ ਕਰੇ ਤੇ ਔਗੁਣਾਂ ਉੱਤੇ ਪੜਦਾ ਪਾਵੇ ਤੇ ਓਸ ਦਾ ਸਦਾ ਧੰਨਵਾਦ ਕਰੇ ਤੇ ਪਰਾਏ ਮਰਦ ਦਾ ਕਦੀ ਸੁਪਨੇ ਵਿੱਚ ਵੀ ਖਯਾਲ ਨਾ ਕਰੇ ਓਹ ਪਤਿਬ੍ਰਤਾ ਹੈ ।

ਬਾਜ਼ੇ ੨ ਦੇਸਾ ਦੇਸਾਂਤ੍ਰਾ ਦੀਆਂ ਤੀਵੀਆਂ 'ਪ੍ਰੇਮ' ਨੂੰ ਜੋ ਕੁਝ ਸਮਝਦੀਆਂ ਹਨ, ਉਨ੍ਹਾਂ ਦਾ ਪ੍ਰਗਟ ਕਰ ਦੇਣਾ ਵੀ ਜ਼ਰੂਰੀ ਹੈ।

ਇੰਗਲੈਂਡ ਦੀਆਂ ਤੀਵੀਆਂ ਵਾਸਤੇ 'ਪ੍ਰੇਮ' ਇੱਕ ਅਸੂਲ ਹੈ ।

ਫ੍ਰਾਂਸ ਦੀਆਂ ਤੀਵੀਆਂ ਲਈ 'ਪ੍ਰੇਮ' ਇੱਕ ਖਿਆਲ ਹੈ।

ਇਟਲੀ ਦੀਆਂ ਤੀਵੀਆਂ ਲਈ 'ਪ੍ਰੇਮ' ਇੱਕ ਇੱਛਾ ਹੈ।

ਅਮ੍ਰੀਕਾ ਦੀਆਂ ਤੀਵੀਆਂ ਲਈ 'ਪ੍ਰੇਮ' ਇੱਕ ਜੋਸ਼ ਹੈ ।

ਹਿੰਦੁਸਤਾਨ ਦੀਆਂ ਤੀਵੀਆਂ ਲਈ 'ਪ੍ਰੇਮ' ਇਕ ਧਰਮ ਤੇ ਅਵੱਸ਼ਕ ਚੀਜ਼ ਹੈ ।

ਬੁੱਧ ਧਰਮ ਦੇ ਪ੍ਰਚਾਰਕਾਂ ਨੇ ਵਹੁਟੀਆਂ ਦੀਆਂ ਸੱਤ ਭਾਤਾਂ ਲਿਖੀਆਂ ਹਨ-(੧) ਮਾਂ ਵਰਗੀ ਵਹੁਟੀ, (੨) ਭੈਣ ਵਰਗੀ ਵਹੁਟੀ, (੩) ਮਿਤ੍ਰ ਵਰਗੀ ਵਹੁਟੀ, (੪) ਮਾਲਕ ਵਰਗੀ ਵਹੁਟੀ, (੫) ਗੁਲਾਮ ਵਰਗੀ ਵਹੁਟੀ, (੬) ਚੋਰ ਵਹੁਟੀ, (੭) ਵੈਰੀ ਵਹੁਟੀ ।

ਮਾਂ ਆਪਣੇ ਬੱਚਿਆਂ ਦੀ ਨਿਗਰਨੀ ਪੂਰੀ ਤਰਾਂ ਕਰਦੀ ਹੈ ਤੇ ਇਸ ਗੱਲ ਨੂੰ ਸਮਝਦੀ ਹੈ ਕਿ ਬੱਚੇ ਨੂੰ ਕਿਸ ਵੇਲੇ ਭੁੱਖ ਲੱਗੇਗੀ ? ਓਹ ਬੜੀ ਕ੍ਰਿਪਾ ਸਹਿਤ ਉਸ ਨਾਲ ਗੱਲਾਂ ਕਰਦੀ ਤੇ ਓਸ ਨੂੰ ਰੋਟੀ ਖੁਆਂਦੀ ਹੈ, ਚੰਗੀ ਕੱਪੜੇ ਪੁਆਂਦੀ ਹੈ,ਓਸ ਨੂੰ ਸਾਫ ਸੁਥਰਾ ਰੱਖਦੀ ਹੈ,ਓਸਦੇ ਕੱਪੜੇ ਮੁਰੰਮਤ ਕਰਦੀ ਹੈ ਤੇ ਓਸ ਦਾ ਹਰ ਪ੍ਰਕਾਰ

-੭੦-