ਵਰਗ ਨਿਆਮਤ ਉੱਤੇ ਦੂਸਰੇ ਆਦਮੀ ਨੂੰ ਕਬਜ਼ਾ ਦੇ ਦੇਂਦੇ ਹੋ। ਤੁਸੀਂ ਆਪਣੇ ਲਹਿਣੇਦਾਰ ਵੱਲ ਅੱਖ ਭਰਕੇ ਦੇਖ ਵੀ ਨਹੀਂ ਸਕਦੇ | ਕਿਸੇ ਨੇ ਬੂਹਾ ਕੜਕਾਂਯਾ ਤਾਂ ਕਲੇਜਾ ਕੰਬਣ ਲਗ ਗਿਆ, ਕਿਤੋਂ ਚਿੱਠੀ ਆਈ ਤਾਂ ਦਿਲ ਵਿਚ ਹੌਲ ਪੈ ਗਿਆ, ਕਿਤੋਂ ਰਜਿਸਟਰੀ ਆਈ ਤਾਂ ਨੋਟਸ ਦਾ ਭੈ ਹੋ ਗਿਆ, ਕਿਸੇ ਪਿਆਦੇ ਨੂੰ ਦੇਖਿਆ ਤਾਂ ਹਿਰਦਾ ਸੁੰਨ, ਕਿ ਕਚਹਿਰੀ ਦਾ ਸੰਮਨ ਤਾਂ ਨਹੀਂ ਆ ਗਿਆ ? ਤੁਸੀਂ ਆਪਣੇ ਕਰਜ਼ੇ ਨੂੰ ਅਦਾ ਨਾ ਕਰ ਸਕਣ ਦੇ ਕਾਰਨ ਝੂਠੇ, ਉਜ਼ਰ ਬਹਾਨੇ ਕਰਕੇ ਟਾਲਦੇ ਹੋ, ਮਾਨੋਂ ਸੱਚ ਬੋਲਣ ਤੇ ਕਰਾਰ ਪੱਕਾ ਕਰਨ ਦੇ ਅਸਲ ਨੂੰ ਜਾਣ ਬੁਝ ਕੇ ਤੋੜਦੇ ਹੋ | ਕਰਜ਼ਾ ਚੁੱਕਣਾ ਬੱਦਿਆਨਤ ਤੇ ਬੇਈਮਾਨੀ ਦੀ ਆਦਤ ਪੈਦਾ ਕਰਦਾ ਹੈ।
ਲਈ ' ਕਰ ਦੇਣ ਦੀ ਜੋ ਖੂਬ ਟੀਨ
'ਮਾਟੀਨ' ਲਿਖਦਾ ਹੈ ਕਿ "ਮੈਨੂੰ ਕਰਜ਼ਾ ਅਦਾ ਦੇਣ ਦੀ ਜੋ ਖੁਸ਼ੀ ਹੈ ਉਸਦੇ ਅਨੰਦ ਨੂੰ ਮੈਂ ਪੂਰੀ ਤਰ੍ਹਾਂ ਕਥਨ ਹੀ ਨਹੀਂ ਕਰ ਸਕਦਾ, ਕਿਉਂਕਿ ਹਜ਼ਾਰਾਂ ਮਣ ਭਾਰ ਮੇਰੇ ਸਿਰ ਤੋਂ ਲਹਿ ਜਾਂਦਾ ਹੈ ।
ਕਰਜ਼ਦਾਰ ਆਦਮੀ ਨਾ ਕੇਵਲ ਦੂਜਿਆਂ ਦੇ ਸਾਮਣੇ ਸਗੋਂ ਆਪਣੀ ਨਜ਼ਰ ਵਿੱਚ ਵੀ ਆਪ ਬੇਇੱਜ਼ਤ ਹੁੰਦਾ ਹੈ, ਲੋਕ ਓਹਦੇ ਵੱਲ ਉਗਲਾਂ ਕਰਕੇ ਟਿਚਰਾਂ ਕਰਦੇ ਹਨ, ਉਸਦੀ ਗੈਰਤ ਓਸਨੂੰ ਘਰੋਂ ਬਾਹਰ ਨਿਕਲਨ ਨਹੀਂ ਦੇਂਦੀ | ਓਸ ਨੂੰ ਖੁਸ਼ਾਮਦ ਕਰਨ ਦੀ ਵਾਦੀ ਸਿੱਖਣੀ ਪੈਂਦੀ ਹੈ, ਅਦਾਲਤ ਵਿਚ ਵਕੀਲਾਂ ਦੀਆਂ ਦੁਖਦਾਈ ਜਿਰਹ
-੭੫-