ਪੰਨਾ:ਗ੍ਰਹਿਸਤ ਦੀ ਬੇੜੀ.pdf/77

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਅਸੀਂ ਓਹ ਚੀਜ਼ਾਂ ਪ੍ਰਾਪਤ ਕਰੀਏ ਜੋ ਕਿਸੇ ਦਿਨ ਏਥੇ ਹੀ ਧਰੀਆਂ ਰਹਿ ਜਾਣਗੀਆਂ ਤੇ ਅਸੀਂ ਦੁਨੀਆਂ ਤੋਂ ਚੁਕ ਲੀਤੇ ਜਾਵਾਂਗੇ ।"

ਜੋ ਲੋਕ ਬੇਅਸੂਲ ਜੀਵਨ ਬਤੀਤ ਕਰਦੇ ਹਨ ਉਹ ਆਪਣੀ ਆਮਦਨੀ ਵਿਚੋਂ ਕੁਝ ਨਹੀਂ ਬਚਾਉਂਦੇ, ਸਗੋਂ ਸਭ ਕੁਝ ਖਰਚ ਕਰਕੇ ਹੋਰ ਕਰਜ਼ੇ ਵੀ ਚੁਕ ਲੈਂਦੇ ਹਨ, ਮਾਨੋਂ ਖੁਦ ਆਪਣੇ ਆਪ ਨੂੰ ਦੁੱਖਾਂ ਦੇ ਜਾਲ ਵਿਚ ਫਸਾਉਂਦੇ ਹਨ !

"ਅਰਸਤਾ ਤਾਲੀਸ" ਕਹਿੰਦਾ ਹੈ ਕਿ "ਜਿਸ ਆਦਮੀ ਨੂੰ ਗੁਜ਼ਾਰੇ ਜੋਗਾ ਮਿਲ ਜਾਂਦਾ ਹੋਵੇ ਓਸ ਨੂੰ ਵਧੇਰੇ ਲੋਭ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋਭ ਤੇ ਤ੍ਰਿਸ਼ਨਾਂ ਦੀ ਤਾਂ ਕੋਈ ਹੱਦ ਹੀ ਨਹੀਂ, ਜਦ ਰੁਜ਼ਾਰੇ ਜੋਗੇ ਧਨ ਦੀ ਪ੍ਰਾਪਤੀ ਹੋ ਰਹੀ ਹੈ ਤਾਂ ਲੋਕ ਕਿਸ ਵਾਸਤੇ ?"

ਸੰਜਮ ਉੱਤੇ ਅਮਲ ਕਰਨ ਦੇ ਤ੍ਰੀਕੇ ਬਹੁਤ ਸੁਖਾਲੇ ਹਨ:-

(੧) ਆਮਦਨ ਨਾਲੋਂ ਖਰਚ ਥੋੜਾ ਕਰੋ, ਏਹ ਤਾਂ ਪਹਿਲਾ ਨਿਯਮ ਹੈ ਤੇ ਦੂਜਾ ਇਹ ਹੈ ਕਿ:-

(੨) ਸੌਦਾ ਨਕਦ ਕਰੋ, ਹੁਦਾਰ ਕਦੇ ਨ ਕਰੋ ! ਤੀਸਰਾ ਇਹ ਹੈ ਕਿ:-

(੩) ਜਿਨਾਂ ਫਾਇਦਿਆਂ ਦਾ ਪੂਰਾ ਪੂਰਾ ਨਿਸਚਾ ਨਹੀਂ ਹੈ, ਓਹਨਾਂ ਦੇ ਭਰੋਸੇ ਉੱਤੇ ਪਹਿਲਾਂ ਹੀ ਆਪਣੇ ਸਿਰ ਤੇ ਕਰਜੇ ਦਾ ਭਾਰ ਨਾ ਲੈ ਲਉ, ਵਰਨਾ ਓਹ ਤੁਹਾਡੇ ਸਿਰ ਤੇ ਬੁਰੀ ਤਰਾਂ ਸਵਾਰ ਹੋ ਜਾਵੇਗਾ |

ਵਾਧੂ ਤੇ ਬੇ ਲੋੜੀਆਂ ਚੀਜਾਂ ਕਦੇ ਨਾ ਖਰੀਦੋ, ਏਸ ਨਾਲ ਫਜ਼ੂਲ ਖਰਚੀ ਦੀ ਆਦਤ ਬਹੁਤ ਛੇਤੀ ਵਧ ਜਾਂਦੀ ਹੈ।

-੭੭-