ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਤਮ ਵਿੱਦਯਾ ਦੀ ਸੰਥਾ ਦੇਂਦੀ ਹੈ ਤੇ ਦੂਜੇ ਪਾਸੇ ਆਦਮੀ ਪੁਣੇ ਦੇ ਗੁਣ ਸਿਖਾਉਂਦੀ ਹੈ । ਗੱਲ ਕੀ 'ਪ੍ਰੇਮ' ਆਪਣੇ ਦੋ ਰੰਗੇ ਦਰਸ਼ਨਾਂ ਨਾਲ ਆਦਮੀ ਨੂੰ ਆਨੰਦਿਤ ਕਰਦਾ ਤੇ ਓਸ ਦੇ ਜੀਵਨ ਨੂੰ ਅਤਿ ਸੁਆਦਲਾ ਬਣਾ ਕੇ ਉਸ ਨੂੰ ਕਮਾਲ ਦੇ ਸਿਖਰ ਤੇ ਪੁਚਾਉਂਦਾ ਹੈ ।

ਕਿਹਾ ਜਾਂਦਾ ਹੈ ਕਿ 'ਪਰੇਮ' ਸੋਨੇ ਦੀ ਕੁੰਜੀ ਹੈ, ਜੋ ਦੌਲਤ ਦੇ ਦਰਵਾਜ਼ਿਆਂ ਨੂੰ ਖੋਲ੍ਹਦੀ ਹੈ । ਨਿਰਸੰਦੇਸ ਏਹ ਦਿਮਾਗ ਨੂੰ ਰੌਸ਼ਨ ਕਰਦਾ ਹੈ, ਹੌਸਲੇ ਵਧਾਉਂਦਾ ਹੈ, ਸੋਚ ਵਿਚਾਰ ਦੀ ਤਾਕਤ ਨੂੰ ਤ੍ਰੱਕੀ ਦੇਦਾ ਹੈ, ਨਿਰਸ੍ਵਾਰਥ ਖਾਹਸ਼ਾਂ ਨੂੰ ਤਾਕਤ ਬਖਸ਼ਦਾ ਹੈ ਤੇ ਓਹਨਾਂ ਨੂੰ ਨਿਯਮ ਦੇ ਅੰਦਰ ਲਿਆਉਂਦਾ ਹੈ, ਦਿਲ ਤੇ ਦਿਮਾਗ ਵਿਚ ਸੋਹਣੀਆਂ ਤਜਵੀਜ਼ਾਂ ਪੈਦਾ ਕਰਦਾ ਹੈ, ਜੀਵਨ ਦੇ ਫੁੱਲ ਨੂੰ ਤਰਾਵਤ ਦੇਂਦਾ ਹੈ, ਆਦਮੀ ਨੂੰ ਤਮਾਮ , ਕਮਜ਼ੋਰੀਆਂ ਉਤੇ ਫਤੇ ਦੁਆਉਂਦਾ ਤੇ ਸ਼ੁੱਧ ਅਚਾਰੀ ਅਰ ਭਲਾਮਾਣਸ ਬਣਾਉਂਦਾ ਹੈ, ਜੀਵਨ ਦੇ ਮਨਤਵਾਂ ਨੂੰ ਪੂਰੇ ਕਰਨ ਵਿੱਚ ਸਹਾਇਤਾ ਕਰਦਾ ਹੈ, ਉਮਰ ਦੀਆਂ ਮੰਜ਼ਲਾਂ ਦਾ ਕਠਨ ਤੇ ਬਿਖੜਾ ਰਾਹ ਸੁਖੱਲਾ ਕਰ ਦੇਂਦਾ ਹੈ, ਕਰੂਪ ਮਨੁੱਖ ਨੂੰ ਸੁੰਦਰ ਬਣਾਉਂਦਾ ਹੈ ਤੇ ਉਸ ਦੀ ਇਜ਼ਤ ਵਧਾਉਂਦਾ ਹੈ। ਗੱਲ ਕੀ 'ਪਰੇਮ' ਇਕ ਅਜੇਹਾ ਕਲਪ ਬ੍ਰਿੱਛ ਹੈ, ਜਿਸ ਤੋਂ ਮਨੁੱਖ ਤੇ ਬੱਚੇ ਨੂੰ ਮਨ ਭਾਉਂਦੀਆਂ ਮੁਰਾਦਾਂ ਪ੍ਰਾਪਤ ਹੁੰਦੀਆਂ ਹਨ ।

'ਪੇਮ' ਜੇ ਕਰ ਸੱਚ ਤੇ ਪਵਿਤ੍ਰਤਾ ਤੋਂ ਖਾਲੀ ਨਾ ਹੋਵੇ। ਤਾਂ ਓਹ ਅਜੇਹੇ ਪਿਆਰੇ ਤ੍ਰੀਕੇ ਨਾਲ ਦੇ ਆਦਮੀਆਂ ਨੂੰ ਇੱਕ ਖਿਆਲ, ਇੱਕ ਸੁਭਾਵ, ਇੱਕ ਧਰਮ ਤੇ ਇੱਕ ਨਿਸਚੇ ਦੇ ਕਰਕੇ ਓਹਨਾਂ ਨੂੰ ਅਤਿ ਆਨੰਦ ਬਖਸ਼ਦਾ ਹੈ ਕਿ ਓਹ ਕਦੀ ਤੰਗ

-੮-