ਪੰਨਾ:ਗ੍ਰਹਿਸਤ ਦੀ ਬੇੜੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆਰ ਕਰੋ, ਉਸਦੀਆਂ ਖਿਦਮਤਾਂ ਦੀ ਕਦਰ ਕਰੋ, ਤਾਕਿ ਓਹ ਵੱਧ ਤੋਂ ਵਧ ਮੇਹਨਤ ਕਰਕੇ ਤੁਹਾਡੇ ਘਰ ਨੂੰ ਹੋਰ ਵੀ ਸੋਹਣਾ ਤੇ ਸੁਖਦਾਈ ਬਣਾਵੇ । ਯਾਦ ਰਖੋ ਕਿ ਪਤਨ ਆਪਣੇ ਪਤੀ ਪਾਸੋਂ ਪ੍ਰੇਮ ਤੇ ਸ਼ਾਬਾਸ਼ ਦੇ ਲਫਜ਼ ਸੁਣ ਸੁਣ ਕੇ ਕਦੀ ਨਹੀਂ ਥਕਦੀ ।

ਸੂਰਜ ਦੀ ਗਰਮੀ, ਚੰਦਰਮਾਂ ਦੀ ਸੀਤਲਤਾ, ਪਹਾੜਾ ਦੀ ਉਚਿਆਈ, ਸਮੁੰਦਰਾਂ ਦੀ ਡੂੰਘਾਈ, ਜੰਗਲਾਂ ਦੀ ਹਰਿਆਵਲ, ਬ੍ਰਿਛਾਂ ਦਾ ਫਲਨਾ, ਫੁਲਾਂ ਦੀ ਸੁਗੰਧੀ, ਪੰਛੀਆਂ ਦੀ ਸੁਰੀਲੀ ਅਵਾਜ਼, ਇਸਤਰੀਆਂ ਦਾ ਸਤ, ਮਰਦਾ ਦੀ ਬਹਾਦਰੀ, ਸਰੀਰ ਦੀ ਅਰੋਗਤਾ, ਆਤਮਾ ਦੀ ਪਵਿੱਤ੍ਰਤਾ, ਦਿਲ ਦੀ ਨਰਮੀ, ਜੀਭ ਦੀ ਸਚਿਆਈ, ਖਿਆਲਾਂ ਦੀ ਡੂੰਘਾਈ, ਘਰ ਦਾ ਪ੍ਰਬੰਧ, ਗੱਲ ਕੀ ਹਰੇਕ ਚੀਜ਼ ਦੀ ਖੂਬੀ ਉਸ ਦਾ 'ਗੁਣ' ਹੈ । ਤੀਵੀਂ ਜੇ ਇਸਤ੍ਰੀ ਦੇ ਗੁਣਾਂ ਤੋਂ ਸੱਖਣੀ ਹੋਵੇ ਤੇ ਪਤਨੀ ਦੇ ਫ਼ਰਜ਼ਾਂ ਨੂੰ ਅਦਾ ਕਰਨ ਦੇ ਅਯੋਗ ਹੋਵੇ ਤਾਂ ਉਸ ਦਾ ਜੀਵਨ ਵਿਅਰਥ ਹੈ, ਉਹ ਨਾ ਕੇਵਲ ਆਪਣੇ ਵਾਸਤੇ ਸਗੋਂ ਆਪਣੇ ਪਤੀ ਵਾਸਤੇ, ਆਪਣੇ ਘਰਾਣੇ ਵਾਸਤੇ, ਆਪਣੀ ਉਲਾਦ ਵਾਸਤੇ, ਤੇ ਆਪਣੇ ਕੌਮ ਵਾਸਤੇ ਗੱਲ ਕੀ ਸਭ ਵਾਸਤੇ ਹਾਨੀਕਾਰਕ ਹੈ ।

ਕੁੜੀਆਂ ਯਾ ਮੁੰਡਿਆਂ ਦਾ ਚੰਗਿਆਂ ਯਾ ਮੰਦਿਆ ਹੋਣਾ ਉਸ ਦੇ ਘਰ ਵਾਲਿਆਂ ਦੀ ਹਾਲਤ ਉਤੇ ਨਿਰਭਰ ਹੈ, ਤੇ ਵਰਤਮਾਨ ਪਾਠਸ਼ਾਲਾ ਦੀ ਨੁਕਸਾਂ ਭਰੀ ਵਿੱਦਯਾ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਸ ਨਾਲ ਬਚੇ ਸਿਆਣੇ ਤੇ ਨੇਕ ਬਣ ਸਕਣਗੇ । ਵਿਦਯਾ ਤੇ ਸਿੱਖਯਾ ਜੈਸੀ ਚੰਗੀ ਹੋਵੇਗੀ ਓਨੇ ਹੀ ਸ਼ੁਭ ਗੁਣ ਵਧਣਗੇ, ਜਿਸ ਉੱਤੇ ਘਰ, ਬਾਰ,

-੮੦-