ਪੰਨਾ:ਗ੍ਰਹਿਸਤ ਦੀ ਬੇੜੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੌਮ ਤੇ ਦੇਸ ਦੀ ਉੱਨਤੀ ਦਾ ਆਸਰਾ ਹੈ । ਜਦ ਤੱਕ ਕੋਈ ਆਦਮੀ ਆਪਣੇ ਆਪ ਨੂੰ ਨਾ ਸੁਧਾਰੇ ਤਦ ਤੱਕ ਉਹ ਦੂਜਿਆਂ ਨੂੰ ਸੁਧਾਰਨ ਦੇ ਕਿਸਤਰਾਂ ਯੋਗ ਹੋ ਸਕਦਾ ਹੈ ? ਅਨਪੜ ਤੇ ਖੋਟੀ ਮਾਂ ਪਾਸੋਂ ਏਹ ਉਮੀਦ ਰੱਖਣੀ ਬੜੀ ਮੂਰਖਤਾ ਹੈ ਕਿ ਓਹ ਆਪਣੀ ਉਲਾਦ ਦੀਆਂ ਵਾਦੀਆਂ ਚੰਗੀਆਂ ਬਣਾਵੇਗੀ, ਤੇ ਬੱਚਿਆਂ ਦੀ ਅਰੰਭਕ ਤਾਲੀਮ ਸ਼ੁਰੂ ਮਾਂ ਪਾਸੋਂ ਹੀ ਹੁੰਦੀ ਹੈ । ਜੋ ਔਰਤ ਵਹੁਟੀ ਤੇ ਮਾਂ ਦੇ ਫਰਜ਼ ਨਿਬਾਹੁਣ ਦੀ ਯੋਗਤਾ ਨਹੀਂ ਰੱਖਦੀ, ਓਸ ਪਾਸੋਂ ਕਿਸੇ ਗ੍ਰਹਿਸਤੀ ਨੂੰ ਕੀ ਆਸ ਹੋ ਸਕਦੀ ਹੈ ? ਜਿਸ ਵੇਲੇ ਬੱਚਾ ਦੁਨੀਆਂ ਵਿਚ ਆਉਂਦਾ ਹੈ ਤਾਂ ਉਹ ਬਿਲਕੁਲ ਲਾਚਾਰ ਹੁੰਦਾ ਹੈ, ਓਸਦੀ ਅਰੋਗਤਾ, ਪਾਲਣ ਪੋਸ਼ਣ ਤੇ ਨੇਕ ਯਾ ਬਦ ਬਣਾਉਣ ਦਾ ਅਧਾਰ ਦੂਜਿਆਂ ਦੇ ਸਿਰ ਹੁੰਦਾ ਹੈ। ਸੱਚ ਹੈ "ਘਰ ਹੀ ਉਹ ਸੱਚੀ ਭੋਂ ਹੈ ਜਿਸ ਵਿਚ ਨੇਕੀ ਨੂੰ ਪ੍ਰਫੁਲਤਾ ਹਾਸਲ ਹੁੰਦੀ ਹੈ, ਘਰੋਗੀ ਹਾਲ ਕਿਸੇ ਸਕੂਲ ਯਾ ਕਾਲਜ ਨਾਲੋਂ ਕਈ ਗੁਣਾ ਵਧੀਕ ਅਸਰ ਭਰੇ ਹੁੰਦੇ ਹਨ । ਏਹ ਬਜ਼ੁਰਗਾਂ ਦਾ ਕੰਮ ਹੈ ਕਿ ਘਰ ਵਿਚ ਆਪਣੇ ਬੱਚਿਆਂ ਨੂੰ ਨੇਕ ਨਮੂਨੇ ਵਖਾਉਣ !"

ਮਨੁੱਖ ਨੂੰ ਨਵੀਂ ਤੋਂ ਉੱਚੀ ਜਗਾ ਪੁਚਾਉਂਣ ਵਿਚ ਘਰ ਬੜੀ ਮੱਦਦ ਦੇਂਦਾ ਹੈ, ਸੰਸਾਰਕ ਤਜਰਬਿਆਂ ਵਾਸਤੇ ਘਰ ਸਭ ਤੋਂ ਵੱਡੀ ਪਾਠਸ਼ਾਲਾ ਹੈ | ਬੱਚੇ ਵੱਡੇ ਹੋ ਕੇ ਓਥੇ ਹੀ ਮਰਦ ਤੇ ਔਰਤ ਦੀ ਸ਼ਕਲ ਗ੍ਰਹਿਣ ਕਰਦੇ ਹਨ, ਓਥੇ ਹੀ ਦਲ ਤੇ ਦਿਮਾਗ ਇਕ ਖਾਸ ਸਾਂਚੇ ਵਿਚ ਢਾਲੇ ਜਾਂਦੇ ਹਨ, ਚੰਗੀਆਂ ਯਾ ਮੰਦੀਆਂ ਗੱਲਾਂ ਦੀ ਵਾਦੀ ਏਥੇ ਹੀ ਪੈਂਦੀ ਹੈ, ਬੱਚਿਆਂ ਦਾ ਆਚਰਣ ਸ਼ੁਧ ਕਰਨ ਦਾ ਅਧਾਰ

-੮੧-