ਪੰਨਾ:ਗ੍ਰਹਿਸਤ ਦੀ ਬੇੜੀ.pdf/82

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠਸ਼ਾਲਾ ਨਹੀਂ ਸਗੋਂ ਘਰ ਹੈ । ਮਾਂ, ਪਿਓ, ਭਰਾ, ਭੈਣ ਤੇ ਮਿਤ੍ਰਾ, ਸਹੇਲੀਆਂ ਦੀ ਸੰਗਤ ਆਪਣਾ ਡੂੰਘਾ ਅਸਰ ਕਰਦੀ ਹੈ । ਆਗਿਆਕਾਰ ਹੋਣਾ, ਮਨ ਨੂੰ ਕਾਬੂ ਵਿਚ ਕਰਨਾ, ਦੂਜਿਆਂ ਨਾਲ ਦਰਦ ਵੰਡਾਉਣਾ, ਖੁਸ਼ ਰਹਿਣਾ, ਮਿਲਨਸਾਰ ਤੇ ਹਸਮੁਖ ਹੋਣਾ ਯਾ ਏਸਦੇ ਵਿਰੁਧ ਅਸਤਰ ਤੇ ਸ਼ਰਾਰਤੀ ਹੋਣਾ, ਜ਼ੁਲਮ ਹੋਣਾ, ਅਵਾਰਾਗਰਦ ਹੋਣਾ, ਬਦਚਲਨ ਤੇ ਝੂਠਾ, ਚੋਰ ਯਾ ਜਵਾਰੀਆ ਹੋਣਾ, ਗੱਲ ਕੀ ਹੋਰ ਪ੍ਰਕਾਰ ਦਾ ਚੰਗਾ ਯਾ ਮੰਦਾ ਅਸਰ ਹੋਣਾ ਘਰ ਵਾਲਿਆਂ ਤੇ ਹੀ ਨਿਰਭਰ ਹੈ | ਘਰ ਕੇਵਲ ਖਾਣ, ਪੀਣ ਤੇ ਸੌਂ ਰਹਿਣ ਦੀ ਹੀ ਥਾਂ ਨਹੀਂ ਹੈ, ਸਗੋਂ ਮਨੁਖ ਨੇ ਆਪਣੇ ਜੀਵਨ ਵਿਚ ਜੋ ਕੁਝ ਉੱਨਤੀ ਕਰਨੀ ਹੁੰਦੀ ਹੈ ਓਸ ਦਾ ‘ਬੀਜ’ ਘਰ ਵਿਚ ਹੀ ਬੀਜਿਆ ਜਾਂਦਾ ਹੈ, ਇਸ ਵਾਸਤੇ ਜਰੂਰੀ ਹੈ ਕਿ ਉਸ ਘਰ ਦੀ ਆਬੋਹਵਾ, ਸਫਾਈ, ਸ੍ਵਛਤਾ ਪਵਿਤ੍ਰਤਾ, ਨੇਕੀ, ਸੱਚ, ਮੇਹਨਤ ਤੇ ਤਮਾਮ ਸ਼ੁਭ ਗੁਣਾ ਨਾਲ ਸੁਗੰਧਿਤ ਹੋਵੇ। ਕੋਈ ਕੌਮ ਉਨਤੀ ਨਹੀਂ ਕਰ ਸਕਦੀ ਜਦ ਤਕ ਉਸ ਦੇ ਹਰੇਕ ਆਦਮੀ ਦੇ ਘਰ ਦੀ ਦਸ਼ਾ ਦਾ ਸੁਧਾਰ ਨਾ ਹੋਵੇ ਤੇ ਏਹ ਸੁਧਾਰ ਵਧੀਕ ਕਰਕੇ ਚੰਗੀ ਇਸਤ੍ਰੀ ਉਤੇ ਨਿਰਭਰ ਰੱਖਦਾ ਹੈ, ਏਸ ਵਾਸਤੇ ਹਰ ਇਕ ਇਸਤ੍ਰੀ ਨੂੰ ਜਾਣਨਾ ਚਾਹੀਦਾ ਹੈ ਕਿ ਓਹ ਕਿਸਤਰਾਂ ਘਰ ਨੂੰ ਵੱਧ ਤੋਂ ਵੱਧ ਸ਼ੁੱਧ ਬਣਾ ਸਕਦੀ ਹੈ, ਇਕ ਸਾਫ ਸੁਥਰਾ ਤੇ ਸਵੱਛ ਘਰ ਜਿਸਦੀ ਮਲਕਾ ਸੰਜਮੀ ਤੇ ਸੁਪ੍ਰਬੰਧਕ ਹੋਵੇ, ਸੱਚ ਪੁੱਛੋ ਤਾਂ ਸਵਰਗ ਨਾਲੋਂ ਕਿਸੇਤਰ੍ਹਾਂ ਘੱਟ ਨਹੀਂ !

ਮਰਦਾਂ, ਔਰਤਾਂ ਤੇ ਬੱਚਿਆਂ ਦੀ ਖੁਸ਼ਹਾਲੀ ਦਾ ਆਧਾਰ ਬਹੁਤ ਕਰਕੇ ਓਹਨਾ ਗੱਲਾਂ ਉਤੇ ਹੈ ਜਿਨ੍ਹਾਂ ਨੂੰ

-੮੨-