ਪੰਨਾ:ਗ੍ਰਹਿਸਤ ਦੀ ਬੇੜੀ.pdf/83

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸਾਧਾਰਨ ਦ੍ਰਿਸ਼ਟੀ ਨਾਲ ਤੁੱਛ ਤੇ ਨਿੱਕੀਆਂ ਸਮਝਿਆ ਜਾਂਦਾ ਹੈ, ਅਤੇ ਜਦ ਤੱਕ ਓਹਨਾਂ ਉੱਤੇ ਪੂਰੀ ਤਰ੍ਹਾਂ ਵਿਚਾਰ ਨਾਂ ਕੀਤੀ ਜਾਵੇ ਤਦ ਤੱਕ ਪੂਰਨ ਸੁਖ ਪ੍ਰਾਪਤ ਨਹੀਂ ਹੋ ਸਕਦਾ, ਜਿਹਾ ਕਿ ਕਿਸੇ ਬੱਚੇ ਦੀ ਸਰੀਰਕ ਅਰੋਗਤਾ, ਓਸਦੀ ਖੁਰਾਕ, ਪੁਸ਼ਾਕ ਤੇ ਇਸ਼ਨਾਨ ਉੱਤੇ ਨਿਰਭਰ ਹੈ। ਘਰ ਦਾ ਚੈਨ ਤੇ ਆਰਾਮ ਕੌਣ ਨਹੀਂ ਚਾਹੁੰਦਾ ? ਪਰ ਅਰਾਮ ਬਿਨਾ ਏਸ ਗੱਲ ਦੇ ਨਸੀਬ ਨਹੀਂ ਹੁੰਦਾ ਕਿ ਸਫਾਈ, ਗ੍ਰਹਿ ਪ੍ਰਬੰਧ, ਨਿਯਮ ਤੇ ਮੇਹਨਤ ਨੂੰ ਆਪਣਾ ਆਗੂ ਬਣਾਯਾ ਜਾਂਵੇ | ਘਰ ਦੇ ਮਾਮੂਲੀ ਕੰਮਾਂ ਦਾ ਕਰਨਾ ਭਾਵੇਂ ਸਾਧਾਰਨ ਜਿਹਾ ਹੀ ਮਲੂਮ ਹੁੰਦਾ ਹੈ, ਪਰ ਖਾਣਾ, ਕੱਪੜਾ ਸਿਊਣਾ, ਰੋਣਾ, ਸੰਤਾਨ ਪਾਲਣਾ, ਰੋਗੀ ਸੇਵਾ, ਗ੍ਰਹਿ ਪ੍ਰਬੰਧ ਨੌਕਰਾਂ ਦੀ ਨਿਗਰਾਨੀ ਰੱਖਣਾ ਏਹ ਸਾਰੀਆਂ ਗੱਲਾਂ ਵਿੱਚ ਪਹਿਲਾਂ ਤੀਵੀਂ ਨੂੰ ਨਿਪੁਨ ਕਰਨਾ ਚਾਹੀਦਾ ਹੈ, ਅਤੇ ਸਭ ਤੋਂ ਵੱਡੀ ਗੱਲ ਏਹ ਹੈ ਕਿ ਪਤੀ, ਪਤਨੀ ਤੇ ਸੰਤਾਨ ਧਾਰਮਕ ਸਿੱਖਯਾ ਵਿੱਚ ਪੂਰੇ ਪੂਰੇ ਵਿੱਦਵਾਨ ਹੋਣ !

'ਖੁਸ਼ੀ' ਕੋਈ ਅਲੱਭ ਵਸਤੂ ਨਹੀਂ ਹੈ ਕਿ ਕਿਸੇ ਦੇ ਹੱਥ ਹੀ ਨਾ ਆ ਸਕੇ, ਸਗੋਂ ਇਸ ਦੀ ਮਿਸਾਲ ਹੀਰਾ ਕਣੀਆਂ ਵਰਗੀ ਹੈ, ਜੋ ਕੱਠੇ ਹੋ ਕੇ ਇੱਕ ਸੋਹਣੀ ਸੁਰਤ ਬਣ ਜਾਂਦੇ ਹਨ, ਅਰਥਾਤ ਖ਼ੁਸ਼ੀ ਓਹਨਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਤੋਂ ਆਨੰਦਮਯ ਹੋਣ ਦਾ ਨਾਮ ਹੈ ਜੋ ਦੁਨੀਆਂ ਦੇ ਅਜੈਬ ਘਰ ਵਿੱਚ ਥਾਂ ਥਾਂ ਖਿੱਲਰੀਆਂ ਹੋਈਆਂ ਹਨ ਅਤੇ ਜਿਨ੍ਹਾਂ ਨੂੰ ਅਸੀਂ ਨਿਸਫਲ ਤੇ ਅਨਿੱਤ ਖੁਸ਼ੀਆਂ ਦੇ ਲੋਭ ਵਿੱਚ ਗ੍ਰਹਿਣ ਕਰਨੋਂ ਉਕ ਜਾਂਦੇ ਹਾਂ, ਜਿਨ੍ਹਾਂ ਆਦਮੀਆਂ ਦੀਆਂ ਅੱਖਾਂ ਸੱਚੀ ਮੁੱਚੀ ਵੇਖਣ ਦੀ ਸ਼ਕਤੀ ਰੱਖਦੀਆਂ ਹਨ, ਓਹਨਾਂ ਨੂੰ ਸ੍ਰਿਸ਼ਟੀ ਦੇ

-੮੩-