ਪੰਨਾ:ਗ੍ਰਹਿਸਤ ਦੀ ਬੇੜੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇਕ ਪਤਨੀ ਦੇ ਪਾਸ ਹੋਣ ਦੀ ਹੁੰਦੀ ਹੈ ਓਹ ਕਿਸੇ ਲਾਇਕ ਤੋਂ ਲਾਇਕ ਲੇਡੀ ਡਾਕਟਰ ਪਾਸੋਂ ਨਹੀਂ ਹੋ ਸਕਦੀ, ਗੱਲ ਕੀ ਰੋਗ ਦਾ ਸਮਾਂ ਹੋਵੇ ਯਾ ਅਰੋਗਤਾ ਦਾ, ਖੁਸ਼ੀ ਹੋਵੇ ਯਾ ਗਮੀ, ਗਰੀਬੀ ਹੋਵੇ ਯਾ ਅਮੀਰੀ, ਵਿਆਹ ਹੋਵੇ ਯਾ ਮਰਨਾ, ਦਿਨ ਹੋਵੇ ਯਾ ਰਾਤ ਵਹੁਟੀ ਤੇ ਮਾਂ ਨੂੰ ਹੀ ਘਰੋਗੀ ਹਿੰਦੁਸਤਾਨ ਦਾ ਲਾਟ ਸਾਹਿਬ ਬਣਕੇ ਸਾਰਾ ਪ੍ਰਬੰਧ ਕਰਨਾ ਪੈਂਦਾ ਹੈ ।

ਜਵਾਨ ਪਤੀ ਜੋ ਆਪਣੀ ਯਤਨੀ ਉੱਤੇ ਬੇਅੰਤ ਕੰਮਾਂ ਦਾ ਭਾਰ ਪਾਉਂਦਾ ਹੈ ਓਸਦਾ ਏਹ ਵੀ ਫਰਜ਼ ਹੈ ਕਿ ਜਦ ਪਤਨੀ, ਕੰਮ ਕਰਦੀ ਕਰਦੀ ਥੱਕ ਜਾਵੇ ਤਾਂ ਓਸਦੇ ਉਤੇ ਮੁਹੱਬਤ ਤੇ ਕ੍ਰਿਪਾ ਦੀ ਨਜ਼ਰ ਵੀ ਅਸਾਧਾਰਨ ਪਾਵੈ ॥ ਏਹ ਵੱਡਾ ਜ਼ੁਲਮ ਹੈ ਕਿ ਪਤੀ ਆਪਣੀ ਪਤਨੀ ਦੀਆਂ ਖਿਦਮਤਾਂ ਦੇ ਬਦਲੇ ਓਸਨੂੰ ਸ਼ਾਵਾਸ਼ੇ ਵੀ ਨਾ ਆਖੇ ਤੇ ਗ੍ਰਹਿ ਪ੍ਰਬੰਧ ਦੇ ਕਠਨ ਰਸਤੇ ਵਿੱਚ ਓਸਨੂੰ ਇਕੱਲਾ ਛੱਡ ਛੱਡੇ।

ਜੇ ਵਿਆਹ ਤੋਂ ਏਹ ਭਾਵ ਹੈ ਕਿ ਵਹੁਟੀ ਗੱਭਰੂ ਆਨੰਦ ਭੋਗਣ ਤਾਂ ਓਹਨਾਂ ਨੂੰ ਅਤਿ ਅਨੰਦ ਭਰੀ ਬਰਕਤ ਓਦੋਂ ਹੀ ਹਾਸਲ ਹੋਵੇਗੀ ਜਦੋਂ ਓਹਨਾਂ ਦੇ ਗ੍ਰਹਿਸਤੀ ਬ੍ਰਿਛ ਨੂੰ ਉਲਾਦ ਦਾ ਫਲ ਲਗੇਗਾ, ਜੋ ਲੋਕ ਵਿਆਹ ਦੀ ਗਲੀ ਵਿੱਚ ਇਸ ਸੰਕਲਪ ਨਾਲ ਪੈਰ ਪਾਉਂਦੇ ਹਨ ਕਿ ਓਹ ਸੰਤਾਨ ਦੇ ਮਾਪੇ ਕਦੀ ਨਹੀਂ ਬਣਨਗੇ ਤਾਂ ਓਹ ਮਾਨੋ ਅਪਣੀ ਖੁਦਗਰਜ਼ੀ ਤੇ ਕਾਮ ਵਾਸ਼ਨਾ ਦੀ ਬਦਬੋ ਨਾਲ ਏਸ ਕੂਚੇ ਦੀ ਹਵਾ ਨੂੰ ਗੰਦਿਆ ਕਰਦੇ ਹਨ ।

ਜਿਸ ਘਰ ਵਿੱਚ ਬੱਚੇ ਦੇ ਰੋਣ ਤੇ ਹੱਸਣ ਦੀ ਆਵਾਜ਼ ਨਹੀਂ ਆਉਂਦੀ ਓਹ ਘਰ ਨਹੀਂ ਉਜਾੜ ਹੈ , ਕਿਉਂਕਿ ਗ੍ਰਹਿਸਤ ਉਲਾਦ ਤੋਂ ਬਿਨਾ ਏਸ ਤਰ੍ਹਾਂ ਹੈ ਜਿਸਤਰ੍ਹਾਂ ਸੂਰਜ

-੮੬-