ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਬਿਨਾ ਦੁਨੀਆਂ, ਪ੍ਰੇਮ ਦਾ ਕੁਦਰਤੀ ਨਤੀਜਾ ਵਿਆਹ ਤੇ ਵਿਆਹ ਦਾ ਅਵੱਸ਼ਕ ਨਤੀਜਾ ਉਲਾਦ ਹੈ:-

ਜਿਸ ਘਰ ਦੀਵਾ ਬਲੇ ਨਾ ਕੋਈ ਖੇਡੇ ਬਾਲ ਨ ਬੂਹੇ !

ਕਹੇ ਮਜੀਦ ਜੀਣ ਧ੍ਰਿਗ ਉਸਦਾ ਡੁੱਬੇ ਚਿੰਤਾ-ਖੂਹੇ !

ਗ੍ਰਹਿਸਤ ਇੱਕ ਬੂਟੇ ਵਾਂਗੂੰ ਹੈ, ਜਿਸਨੂੰ ਜੇ ਟਾਹਨੀਆਂ ਤੇ ਰੰਗ ਬਰੰਗੇ ਫੁੱਲ ਨਾ ਲੱਗਣ ਤਾਂ ਓਸਦੇ ਉਗਣ ਦਾ ਹੀ ਕੀ ਲਾਭ ਹੈ ? ਦੁਨੀਆਂ ਵਿੱਚ ਮਰਦ ਤੇ ਤੀਵੀਂ ਦਾ ਇਕ ਏਹ ਵੀ ਫਰਜ਼ ਹੈ ਕਿ ਓਹ ਮਾਤਾ ਪਿਤਾ ਬਣਨ | ਕਿਸੇ ਸਰਲ ਇਸਤ੍ਰੀ ਤੇ ਨੇਕ ਆਦਮੀ ਦਾ ਮਤਲਬ ਵਿਆਹ ਤੋਂ ਘਰ ਵਸਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ !

ਕਈ ਤੀਵੀਆਂ ਪ੍ਰਸੂਤ ਦੇ ਦੁੱਖ ਤੋਂ ਬਹੁਤ ਡਰਦੀਆਂ ਹਨ ਤੇ ਕਈ ਬੱਚਿਆਂ ਦੇ ਪਾਲਣ ਪੋਸਣ ਦੇ ਦੁੱਖ ਤੋਂ ਬਚਣ ਤੋਂ ਏਹ ਚਾਹੁੰਦੀਆਂ ਹਨ ਕਿ ਉਲਾਦ ਹੋਵੇ ਹੀ ਨਾ ,ਪਰ ਉਲਾਦ ਪਾਸੋਂ ਬਚਣ ਦਾ ਯਤਨ ਬਹੁਤਾ ਵਲੈਤੀ ਤੇ ਹੋਰ ਦੋਸ਼ਾਂ ਦੀਆਂ ਤੀਵੀਆਂ ਹੀ ਕਰਦੀਆਂ ਹਨ, ਵਰਨਾ ਸਾਡੀ ਭਾਰਤ ਭੂਮੀ ਦੀਆਂ ਇਸਤ੍ਰੀਆਂ ਤਾਂ ਉਲਾਦ ਪਿੱਛੇ ਧਨ, ਧਾਮ ਤੇ ਜਾਨ ਕੁਰਬਾਨ ਕਰਨੋ ਭੀ ਫਰਕ ਨਹੀਂ ਕਰਦੀਆਂ | ਕੁਝ ਹੀ ਹੋਵੇ, ਜੇ ਕੋਈ ਤੀਵੀਂ ਉਲਾਦ ਹੀਣ ਹੈ ਯਾ ਉਲਾਦ ਵਾਲੀ ਹੋ ਕੇ ਓਸ ਦੇ ਪਾਲਣ ਪੋਸ਼ਣ ਤੋਂ ਗਾਫਲ ਰਹੇ ਤੇ ਓਹਨਾਂ ਨੂੰ 'ਦੁੱਧ-ਮਾਵਾਂ' ਯਾ ਦਾਈਆਂ ਦੇ ਹੀ ਹਵਾਲੇ ਕਰ ਛੱਡੇ ਤੇ ਆਪ ਕਤੂਰਿਆਂ, ਬਲੂੰਗੜਿਆਂ ਤੇ ਤੋਤੇ, ਮੈਨਾਂ ਦੇ ਪਾਲਣ ਵਿੱਚ ਰੁੱਝੀ ਰਹੇ ਤਾਂ ਓਸਦੇ ਵਰਗੀ ਜ਼ਾਲਮ ਇਸਤ੍ਰੀ ਹੀ ਹੋਰ ਕੋਈ ਨਹੀਂ ਹੋ ਸਕਦੀ । ਵਿਆਹੀਆਂ ਹੋਇਆਂ ਤੀਵੀਆਂ ਨੂੰ ਜਿੰਨਾ ਖਿਆਲ ਆਪਣੇ ਸੁਖ ਦਾ ਹੁੰਦਾ

-੮੭-