ਹੈ ਓਸ ਤੋਂ ਵਧੀਕ ਉਲਾਂਦ ਦਾ ਹੋਣਾ ਚਾਹੀਦਾ ਹੈ, ਕਿਉਂਕਿ ਉਲਾਦ ਦਾ ਹੋਣਾ ਇੱਕ ਅਜੇਹੀ ਨਿਆਮਤ ਹੈ , ਜਿਸ ਉਤੇ ਸਾਰੀ ਸ੍ਰਿਸ਼ਟੀ ਨੂੰ ਈਰਖਾ ਉਪਜਦੀ ਹੈ, ਬੇਉਲਾਦਾਂ ਪਾਸੋਂ ਪੁੱਛੋ ਕਿ ਉਲਾਦ ਦੀ ਅਸਲ ਕੀਮਤ ਕੀ ਹੈ ?
ਇਸਤ੍ਰੀ ਦੇ ਕੁਦਰਤੀ ਜੋਸ਼ ਤੇ ਹਾਰਦਿਕ ਵਲਵਲੇ ਦੀ ਹਾਲਤ ਓਸ ਵੇਲੇ ਦੇਖਣ ਜੋਗ ਹੁੰਦੀ ਹੈ, ਜਦੋਂ ਓਸਦੀ ਕੁੱਖ ਵਿੱਚੋਂ ਪਹਿਲਾ ਚੰਦ ਵਰਗਾ ਟੁਕੜਾ ਦੁਨੀਆਂ ਨੂੰ ਦਰਸ਼ਨ ਦੇਂਦਾ ਹੈ । ਉਲਾਦ ਮਾਂ ਨੂੰ ਇਖਲਾਕ, ਮੇਹਨਤ ਤੇ ਸੇਵਾ ਦੀ ਜਾਚ ਦੱਸਦੀ ਹੈ ਤੇ ਉਲਾਦ ਦੇ ਹੋਣ ਨਾਲ ਹੀ, ਏਸ ਗੱਲ ਦਾ ਸੰਥਾ ਮਿਲਦੀ ਹੈ ਕਿ ਮਾਵਾਂ ਦਾ ਜੀਵਨ ਉਲਾਦ ਵਾਸਤੇ ਹੈ, ਫੇਰ ਜਦੋਂ ਕੋਈ ਤੀਵੀਂ ਆਪਣੇ ਪੁੱਤਾਂ ਧੀਆਂ, ਪੋਤਿਆਂ ਤੇ ਦੋਹਤਿਆਂ ਨੂੰ ਆਪਣੇ ਉਦਾਲੇ ਕੱਠੇ ਕਰਕੇ ਓਹਨਾ ਨੂੰ ਕਹਾਣੀਆਂ ਸੁਣਾਉਂਦੀ, ਧਾਰਮਕ ਪ੍ਰਸੰਗਾਂ ਨਾਲ ਪ੍ਰਸੰਨ ਕਰਦੀ ਯਾ ਰੱਬ ਸੰਬੰਧੀ ਹੈਰਾਨੀਦਾਇਕ ਗੱਲਾਂ ਸਿਖਾਉਂਦੀ ਹੈ ਤੇ ਬੱਚੇ ਓਸ ਦੀਆਂ ਗੱਲਾਂ ਨੂੰ ਬੜੇ ਧਿਆਨ ਤੇ ਅਜੀਬ ਸ਼ੌਕ ਨਾਲ ਸੁਣਦੇ ਹਨ ਤਾਂ ਓਸੇ ਵੇਲੇ ਓਸ ਦੀ ਦਿਲੀ ਮੁਹੱਬਤ ਦਾ ਜੋਸ਼ ਓਸ ਨੂੰ ਅਕੱਥਨੀਯ ਆਨੰਦ ਆਨੰਦ ਬਖਸ਼ਦਾ ਹੈ ।
ਔਲਾਦ ਦਾ ਪੈਦਾ ਕਰਨਾ ਵੀ ਸਾਰੇ ਮਜ੍ਹਬਾ ਤੇ ਧਰਮਾਂ ਨੇ ਅੱਤ ਜ਼ਰੂਰੀ ਫਰਜ਼ ਮੰਨਿਆਂ ਹੈ ਤੇ ਨੀਤੀਵਾਨਾਂ ਨੇ ਵੀ ਏਸ ਦੀ ਬੜੇ ਜ਼ੋਰ ਨਾਲ ਪ੍ਰੋਢਤਾ ਕੀਤਾ ਹੈ:-
(੧) ਔਰਤ ਈਮਾਨ, ਦੋਲਤ ਗੁਜ਼ਰਾਨ,ਪੁੱਤ੍ਰ ਨੀਸ਼ਾਨ !
ਖੁਰਾਕ
ਸਰੀਰ ਰੱਖਯਾ ਤੇ ਸੰਤਾਨ ਉਪਜਾਉਣ ਵਾਸਤੇ ਖੁਰਾਕ ਦਾ ਸਵਾਲ ਵੱਡਾ ਜ਼ਰੂਰੀ ਹੈ, ਜੇ ਖੁਰਾਕ ਸਰੀਰ ਪਾਲਣਾਂ ਤੇ
-੮੮-