ਪੰਨਾ:ਗ੍ਰਹਿਸਤ ਦੀ ਬੇੜੀ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦੀਆਂ ਤੇ ਜੇ ਧਿਆਨ ਨਾਲ ਇਲਾਜ ਕਰਾਇਆ ਜਾਵੇ ਤਾਂ ਹਨੇਰਾ ਘਰ ਸੰਤਾਨ ਦੇ ਦੀਵੇ ਨਾਲ ਰੌਸ਼ਨ ਹੋ ਜਾਂਦਾ ਹੈ ।

ਗਰਮ ਤੇ ਕਮਜ਼ੋਰੀ ਵਾਲੇ ਖਾਣੇ ਖਾਣਾ, ਨਸ਼ੇ, ਸਿਰਕਾ, ਖੱਟਾ, ਚਾਹ ਤੇ ਕਾਹਵੇ ਦਾ ਬਹੁਤ ਪੀਣਾ, ਕੱਚਾ ਮੇਵਾਂ, ਜਲਾਬ ਬਹੁਤ ਲੈਣੇ, ਖਾਣ ਤੇ ਭੋਗ ਦਾ ਵਧੇਰੇ ਧਿਆਨ ਰਹਿਣਾ, ਘੋੜੇ ਦੀ ਸਵਾਰੀ, ਪਸੀਨ ਦੀ ਹਾਲਤ ਵਿਚ ਬਰਫ ਦਾ ਪਾਣੀ ਪੀਣਾ ਯਾ ਕੋਈ ਠੰਢੀ ਚੀਜ਼ ਖਾਣੀ, ਪੈਰ ਠੰਢੇ ਪਾਣੀ ਵਿੱਚ ਪਾਉਣੇ, ਨੰਗੇ ਪੈਰ ਠੰਢੇ ਪੱਥਰਾਂ ਉਤੇ ਫਿਰਨਾ, ਭੈ, ਚਿੰਤਾ, ਕ੍ਰੋਧ ਤੇ ਹੌਲ ਆਦਿਕ ਗੱਲਾਂ ਅਜੇਹੀਆਂ ਹਨ ਜਿਨ੍ਹਾਂ ਤੋਂ ਰਿਤੂ ਦੇ ਵਿਗੜ ਜਾਣ ਦਾ ਬਹੁਤ ਡਰ ਹੁੰਦਾ ਹੈ ਅਤੇ ਰਿਤੂ ਤੇ ਗਰਭਾਸ਼ਯ ਅਜੇਹੀ ਚੀਜ਼ ਹੈ ਜਿਸਦੇ ਵਿਗੜ ਜਾਣ ਨਾਲ ਇਸਤ੍ਰੀ ਉਮਰ ਪਰਯੰਤ ਰੋਗਣ ਰਹਿੰਦੀ ਹੈ, ਏਸ ਵਾਸਤੇ ਏਸ ਦੇ ਇਲਾਜ ਤੋਂ ਰਤਾ ਵੀ ਘਾਉਲ ਨਹੀਂ ਕਰਨੀ ਚਾਹੀਦੀ।

ਛੋਟੀ ਉਮਰ ਦਾ ਵਿਆਹ ਬਹੁਤ ਹੀ ਭੈੜਾ ਹੈ, ਪਰ ਵੱਡੀ ਉਮਰ ਦਾ ਵੀ ਏਹ ਭਾਵ ਨਹੀਂ ਕਿ ਆਦਮੀ ਬੁਢਾ ਹੀ ਹੋ ਜਾਵੇ, ਇਸ ਲਈ ੨੧ ਤੋਂ ੨੫ ਸਾਲ ਦੀ ਉਮਰ ਆਦਮੀ ਵਾਸਤੇ ਵਿਆਹ ਕਰਨ ਲਈ ਬਹੁਤ ਯੋਗ ਹੈ।

ਜਿਨ੍ਹਾਂ ਲੋਕਾਂ ਦੇ ਸਰੀਰ ਪੱਕ ਨਾ ਗਏ ਹੋਣ ਓਹ ਕਦੇ ਵਿਆਹ ਨਾ ਕਰਨ, ਕਿਉਂਕਿ ਓਹਨਾ ਦੀ ਉਲਾਦ ਕਦੇ ਪੂਰਨਾਂਗੀ ਪੈਦਾ ਨਾ ਹੋਵੇਗੀ, ਅਤੇ ਪੀੜੀ ਦਰ ਪੀੜੀ ਓਹਨਾਂ ਦੀਆਂ ਨਸਲਾਂ ਕਮਜ਼ੋਰ ਹੁੰਦੀਆਂ ਜਾਣਗੀਆਂ । ੨੧ ਸਾਲ ਦੀ ਉਮਰ ਵਿੱਚ ਆਦਮੀ ਦੇ ਸਰੀਰਕ ਅੰਗ ਪੂਰਨ ਹੋ ਕੇ ਪੱਕ ਜਾਂਦੇ ਹਨ ਤੇ ੧੬-੧੭ ਸਾਲ ਦੀ ਉਮਰ ਵਿੱਚ ਲੜਕੀ ਦਾ ਸਰੀਰ ਵਿਆਹ ਯੋਗ ਹੋ ਜਾਂਦਾ ਹੈ, ਏਹ।

-੯੦-