ਪੰਨਾ:ਗ੍ਰਹਿਸਤ ਦੀ ਬੇੜੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਦ ਤੇ ਤੀਵੀਆਂ ਜੇ ਕਾਮ ਦੀ ਇਛਾ ਕਰਨ ਤਾਂ ਓਹਨਾਂ ਨੂੰ ਵਿਭਚਾਰੀ ਸਮਝੋ !

ਹਜ਼ਾਰਾਂ ਬਚੇ ਜੋ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲਟਕਦੇ ਤੇ ਅਧਮੋਏ ਰੋਗੀ ਨਜ਼ਰ ਆ ਰਹੇ ਹਨ, ਓਹ ਸਭ ਬੁਢੇ ਮਾਤਾ ਪਿਤਾ ਦੀ ਮੂਰਖਤਾ ਦਾ ਫਲ ਹਨ । ਜਿਨਾਂ ਪਤੀ ਪਤਨੀ ਦੀ ਉਮਰ ਵਿੱਚ ਬਹੁਤਾ ਫਰਕ ਹੋਵੇ ਉਹਨਾਂ ਦੀ ਸੰਤਾਨ ਵੀ ਚਿਰ-ਰੋਗਣੀ ਹੁੰਦੀ ਹੈ । ਜੋ ਜਵਾਨ ਆਦਮੀ ਧਨ, ਮਾਲ ਦੇ ਲੋਭ ਵਿਚ ਆ ਕੇ ਬੁਢੀਆਂ ਤੀਵੀਆਂ ਨਾਲ ਵਿਆਹ ਕਰ ਲੈਂਦੇ ਹਨ ਤੇ ਓਹਨਾ ਨੂੰ ਪ੍ਰਸੰਨ ਰਖਣ ਦਾ ਹਰ ਵੇਲੇ ਯਤਨ ਕਰਦੇ ਹਨ ਉਹ ਬਹੁਤ ਛੇਤੀ ਆਪਣੇ ਬਲ ਤੇ ਬੀਰਜ ਨੂੰ ਨਸ਼ਟ ਕਰ ਲੈਂਦੇ ਹਨ ।

ਏਸੇ ਤਰ੍ਹਾਂ ਜੋ ਜਵਾਨ ਕੁੜੀਆਂ ਬੁਢੇ ਆਦਮੀਆਂ ਨਾਲ ਵਿਆਹੀਆਂ ਜਾਂਦੀਆਂ ਹਨ, ਉਹ ਆਪਣੇ ਪਤੀ ਦੀ ਇਛਾ ਬੜੀ ਘ੍ਰਿਣਾ ਤੇ ਨਫ਼ਰਤ ਅਰ ਮਜਬੂਰੀ ਨਾਲ ਪੂਰੀ ਕਰਨ ਦੇ ਕਾਰਨ ਜਵਾਨੀ ਵਿਚ ਹੀ ਸੜ ਭੁਝਕੇ ਸੁਆਹ ਹੋ ਜਾਂਦੀਆਂ ਹਨ |

ਸੋ ਅਜੇਹੇ ਬੇ-ਜੋੜੇ ਜੋੜਿਆਂ ਦੇ ਸੰਗ ਤੋਂ ਜੋ ਸੰਤਾਨ ਪੈਦਾ ਹੋਵੇਗੀ ਓਹ ਅਰੋਗਤਾ ਤੇ ਬਲ ਦੀ ਕਿਸ ਤਰਾਂ ਆਸ ਰਖ ਸਕਦੀ ਹੈ ?

ਮਨੁਖ ਜੋ ਆਪਣੇ ਬਾਗਾਂ ਦੇ ਮੇਵਿਆਂ ਤੇ ਘੋੜਿਆਂ ਅਰ ਹੋਰ ਪਸੂਆਂ, ਡੰਗਰਾਂ ਦੀ ਨਸਲ ਦੇ ਵਧੀਆ ਰਖਣ ਵਾਸਤੇ ਏਨਾ ਯਤਨ ਕਰਦਾ ਹੈ, ਉਸਦਾ ਖੁਦ ਆਪਣੀ ਨਸਲ ਦੀ ਸ੍ਵਛਤਾ ਵਲੋਂ ਗਾਫਲ ਰਹਿਣਾ ਕਿਡਾ ਹੈਰਾਨੀ ਦਾਇਕ ਹੈ ?

-੯੨-