ਪੰਨਾ:ਗ੍ਰਹਿਸਤ ਦੀ ਬੇੜੀ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਤਾਨ ਦਾ ਅਸਰ ਪੀੜੀਆਂ ਤੱਕ

ਪੁਰਸ਼ ਤੇ ਇਸਤ੍ਰੀ ਦੇ ਅੰਦਰ ਸੰਤਾਨ ਦੀ ਇੱਛਾ ਕੁਦਰਤੀ ਤੌਰ ਤੇ ਰੱਖੀ ਗਈ ਹੈ। ਸੰਤਾਨ ਓਹ ਸੁਨਹਿਰੀ ਜ਼ੰਜੀਰ ਹੈ ਜੋ ਪਤੀ ਤੇ ਪਤਨੀ ਨੂੰ ਸਦਾ ਦੀ ਮੁਹੱਬਤ ਦੀ ਗੰਢ ਵਿੱਚ ਬੰਨ ਦੇਂਦੀ ਹੈ ।

ਗਰਭ ਠਹਿਰਣ ਦੇ ਦਿਨ ਤੋਂ ਇੱਕ ਨਵੀਂ ਜ਼ਿੰਦਗੀ ਦਾ ਦੌਰ ਅਰੰਭ ਹੁੰਦਾ ਹੈ । ਇੱਕ ਹੋਰ ਜੀਵ ਦੇ ਉਤਪੰਨ ਹੋਣ ਦੀ ਨੀਹ ਬੱਝਦੀ ਹੈ, ਇੱਕ ਨਵਾਂ ਬੱਚਾ ਘਰਾਣੇ ਵਿਚ ਵਧਣ ਵਾਲਾ ਹੁੰਦਾ ਹੈ । ਜੇ ਮਾਵਾਂ ਬੇ ਪਰਵਾਹੀ ਜਾਂ ਗਰਮ ਦੁਆਂਵਾਂ ਨਾਲ ਜਾਣ ਬੁੱਝ ਕੇ ਓਸ ਬੇਗੁਨਾਹ ਜਿੰਦੜੀ ਦਾ ਨਾਸ ਕਰ ਦੇਦੀਆਂ ਹਨ, ਓਹ ਇੱਕ ਅਜੇਹਾ ਜ਼ੁਲਮ ਕਰਦੀਆਂ ਹਨ, ਜਿਸਦਾ ਦੰਡ ਸਭ ਤੋਂ ਸਖਤ ਹੋਣਾ ਚਾਹੀਦਾ ਹੈ । ਜਿਸਤਰ੍ਹਾਂ ਰੱਬ ਸੱਚਾ ਹੈ, ਓਸੇਤਰਾਂ ਅਜੇਹੀਆਂ ਪਾਪਣਾਂ ਨੂੰ ਵੀ ਏਸ ਪਾਪ ਦਾ ਦੰਡ ਜ਼ਰੂਰ ਦਿਤਾ ਜਾਵੇਗਾ ।

ਕਈ ਵਾਰੀ ਇਤਫਾਕ ਨਾਲ ਵੀ ਗਰਭ ਛਣ ਜਾਂਦਾ ਹੈ। ਪਰ ਕਈ ਵਾਰੀ ਏਸਦਾ ਕਾਰਨ ਇਹ ਵੀ ਹੁੰਦਾ ਹੈ ਕਿ ਅਨੇਕਾਂ ਪਿਸ਼ਾਚ ਪਤੀ ਗਰਭ ਦੇ ਦਿਨਾਂ ਵਿਚ ਵੀ ਪਸ਼ੂ ਪੁਣੇ ਕਰਨ ਤੋਂ ਬਾਜ਼ ਨਹੀਂ ਆਉਂਦੇ। ਗਰਭ ਦੇ ਦਿਨ ਤਾਂ ਮਾਨੋ ਕੁਦਰਤ ਵਲੋਂ ਇਕ ਅਜੇਹਾ ਮੌਕਾ ਹਨ ਜਦੋਂ ਨੌਜਵਾਨਾਂ ਨੂੰ ਆਪਣੀ ਇਛਾ ਉੱਤੇ ਕਾਬੂ ਪਾਉਣ ਦੀ ਜਾਚ ਸਿਖਣੀ ਚਾਹੀਦੀ ਹੈ। ਜੇ ਪਤੀ ਨੂੰ ਆਪਣੇ ਪਤਨੀ ਨਾਲ ਰਤਾ ਵਿ ਪ੍ਰੇਮ ਹੋਵੇ ਤਾਂ ਉਸਨੂੰ ਚਾਹੀਦਾ ਹੈ ਕਿ ਆਪਣੀ ਪਤਨੀ ਨੂੰ ਸਾਰੀ ਉਮਰ ਦੇ ਰੋਗਾਂ ਤੋਂ ਬਚਾਉਣ ਵਾਸਤੇ ਆਪਣੀ

-੯੩-