ਪੰਨਾ:ਗ੍ਰਹਿਸਤ ਦੀ ਬੇੜੀ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਹ ਗੱਲ ਬਿਠਾ ਦੇਣੀ ਵੱਡੀ ਜ਼ਰੂਰੀ ਹੈ ਕਿ ਮਾਂ ਦੇ ਹੀ ਗੁਣ ਤੇ ਔਗਣ ਬੱਚੇ ਉੱਤੇ ਅਸਰ ਕਰਦੇ ਹਨ, ਜੇ ਓਹ ਚਾਹੁੰਦੀ ਹੈ ਕਿ ਬੱਚਾ ਪਯਾਰਾ ਹੋਵੇ ਤਾਂ ਉਸਨੂੰ ਚਾਹੀਦਾ ਹੈ ਕਿ ਖੁਦ ਪਯਾਰੀ ਬਣੇ ! ਗੱਲ ਕੀ ਜਿਸਤਰਾਂ ਦਾ ਸੁਭਾਉ ਮਾਂ ਆਪਣੇ ਬੱਚੇ ਦਾ ਚਾਹੁੰਦੀ ਹੈ ਓਸਨੂੰ ਖੁਦ ਵੈਸੀ ਹੀ ਬਣਨਾ ਚਾਹੀਦਾ ਹੈ।

ਗਰਭ ਦੇ ਦਿਨਾਂ ਵਿੱਚ ਆਮ ਤੌਰ ਤੇ ਤਿੰਨਾਂ ਕਾਰਨਾਂ ਤੋਂ ਦੁੱਖ ਦਾ ਸਾਹਮਣਾ ਹੁੰਦਾ ਹੈ:-

(੧) ਅਯੋਗ ਖੁਰਾਕ । (੨) ਅਯੋਗ ਪੁਸ਼ਾਕ । (੩) ਦਿਲ ਪਰਚਾਵਾਂ ਨਾ ਹੋਣਾ।

ਏਹ ਜ਼ਰੂਰੀ ਹੈ ਕਿ ਗਰਭਵਤੀ ਦੀ ਖੁਰਾਕ ਥੋੜੀ ਪਰ ਬਲਵਾਨ ਹੋਵੇ । ਨੀਯਤ ਸਮਿਆਂ ਤੇ ਖਾਧੀ ਜਾਵੇ। ਸਬਜ਼ੀਆਂ ਭਾਜੀਆਂ ਤੇ ਫਲ ਮੇਵੇ ਇਹਨਾਂ ਦਿਨਾਂ ਵਿੱਚ ਬੜੇ ਲਾਭਕਾਰੀ ਹੁੰਦੇ ਹਨ | ਚਾਹ ਤੇ ਕਾਹਵਾ ਪੀਣਾ ਬਹੁਤ ਮਾੜਾ ਹੈ ਅਤੇ ਨਸ਼ੇ ਵਾਲੀਆਂ ਚੀਜ਼ਾਂ ਵੀ ਵਿਹੁ ਵਤ ਹਨ । ਹਰ ਪ੍ਰਕਾਰ ਦੇ ਮੇਵਿਆਂ ਤੇ ਫਲਾਂ ਦਾ ਵਰਤਣਾ ਗੁਣਕਾਰੀ ਹੈ, ਖਾਸ ਕਰਕੇ ਖਟੇ ਤੇ ਕੇਲਾ, ਸੰਤਰਾ, ਸੇਉ, ਨਾਖ਼, ਤੂਤ, ਜਾਮਨੂੰ, ਅੰਗੂਰ, ਅਨਾਰ,ਅਲੂਚਾ ਤੇ ਆੜੂ ਆਮ ਤੌਰ ਤੇ ਗੁਣਕਾਰੀ ਹਨ ! ਸਵੇਰ ਸਾਰ ਨਿਰੇਹਾਰ ਪੱਕਾ ਹੋਯਾ ਕੇਲਾ ਚੰਗੀ ਤਰਾਂ ਚੱਬ ਕੇ ਖਾਣਾ ਬਹੁਤ ਲਾਭਕਾਰੀ ਹੈ, ਗਰਭ ਦੇ ਦਿਨਾਂ ਵਿੱਚ ਢਿੱਡ ਭਰ ਕੇ ਖਾਣ ਨਾਲੋਂ ਥੋੜੀ ਜੇਹੀ ਭੁੱਖ ਰੱਖ ਕੇ ਖਾਣਾ ਚੰਗਾ ਹੈ । ਸਵੇਰ ਵੇਲੇ ਗਰਭਵਤੀਆਂ ਦੀ ਤਬੀਅਤ ਜੋ ਆਮ ਤੋਰ ਤੇ ਭੈੜੀ ਰਹਿੰਦੀ ਹੈ, ਉਹ ਸਵੇਰੇ ਹੀ ਅਰਕ ਨਿਬੂ ਜਾ ਕੇਲਾ ਖਾਣ

-੯੬-