ਸਮੱਗਰੀ 'ਤੇ ਜਾਓ

ਪੰਨਾ:ਗ੍ਰਹਿਸਤ ਦੀ ਬੇੜੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੇ ਨੀਂਦ ਚੰਗੀ ਤਰਾਂ ਨਾ ਆਉਂਦੀ ਹੋਵੇ ਤਾਂ ਸੌਣ ਤੋਂ ੧੫ ਮਿੰਟ ਪਹਿਲਾਂ ਕੋਸੇ ਪਾਣੀ ਨਾਲ ਨਾ ਲੈਣ ਨਾਲ ਮਿੱਠੀ ਤੇ ਡੂੰਘੀ ਨੀਂਦ ਆ ਜਾਂਦੀ ਹੈ ।

ਹਰ ਕੰਮ ਦੇ ਕਰਨ ਵੇਲੇ ਆਪਣੇ ਬਲ ਤੇ ਕੱਦ ਦਾ ਧਿਆਨ ਕਰ ਲੈਣਾ ਚਾਹੀਦਾ ਹੈ ।

ਜੋ ਬੱਚੇ ਕਰੂਪ ਤੇ ਰੋਗ ਅਰ ਅੰਗ ਹੀਨ ਜੰਮਦੇ ਹਨ ਓਹਨਾਂ ਦੇ ਨੁਕਸ ਨੂੰ ਲੋਕੀ ਕਿਸਮਤ ਦੇ ਮੱਥੇ ਮਲਦੇ ਹਨ, ਪਰ ਏਸ ਵਿੱਚ ਬਹੁਤਾ ਕਸੂਰ ਮਾਪਿਆਂ ਦਾ ਹੁੰਦਾ ਹੈ । ਅਜੇਹੇ ਬੱਚਿਆਂ ਦਾ ਹੱਕ ਹੈ ਕਿ ਉਹ ਆਪਣੇ ਮਾਪਿਆਂ ਨੂੰ ਪੁੱਛਣ ਕਿ ਤੁਸੀਂ ਆਪਣੀ ਮੂਰਖਤਾ ਤੇ ਬੇਸਮਝੀ ਯਾ ਬੇਪਰਵਾਹੀ ਨਾਲ ਜਾਂਣ ਬੁੱਝਕੇ ਸਾਡੇ ਸਰੀਰ ਨੂੰ ਕਿਉਂ ਵਿਗਾੜ ਦਿੱਤਾ?

ਪ੍ਰੋਫੈਸਰ ਅਲਮਰ ਨੇ ਵਾਸ਼ਿੰਗਟਨ (ਅਮ੍ਰੀਕਾ) ਵਿੱਚ ਵਡੇ ਭਾਰੇ ਖਰਚ ਨਾਲ ਤਜਰਬੇ ਕਰ ਕੇ ਸਾਬਤ ਕਰ ਦਿੱਤਾ ਕਿ ਮਾਂ ਦੇ ਸਾਹ ਲੈਣ, ਖਾਣ, ਪੀਣ, ਸੁਚੱਜੀ ਯਾ ਕੁਚੱਜੀ ਅਰ ਨੇਕ ਤੇ ਬਦ ਹੋਣ ਦਾ ਅਸਰ ਹੀ ਬੱਚੇ ਤੇ ਪੈ ਕੇ ਓਸਨੂੰ ਓਹੋ ਜਿਹਾ ਹੀ ਬਣਾ ਦੇਂਦਾ ਹੈ।

ਗਲ ਕੀ ਏਸ ਘੱਲ ਦੀ ਸਿਧੀ ਵਿੱਚ ਰਤਾ ਵੀ ਸ਼ੱਕ ਨਹੀਂ ਰਿਹਾ ਕੀ ਗਰਭ ਤੋਂ ਦੁਨੀਆਂ ਵਿੱਚ ਆਉਣ ਦੇ ਸਮੇਂ ਦੇ ਵਿੱਚ ਹੀ ਬੱਚੇ ਦੀ ਅਸਲੀ ਤਾਲੀਮ ਸ਼ੁਰੂ ਹੋ ਜਾਂਦੀ ਹੈ ਤੇ ਏਹੋ ਵਕਤ ਹੈ ਕਿ ਜਦੋਂ ਮਾਂ ਦੀ ਨੇਕੀ ਯਾ ਬਦੀ, ਖੁਸ਼ੀ ਯਾ ਗਮੀ, ਮੁਹੱਬਤ ਯਾ ਨਫ਼ਰਤ, ਕ੍ਰੋਧ ਯਾ ਸਹਿਨਸੀਲਤਾ, ਮੂਰਖਤਾ ਯਾ ਵਿੱਦਯਾ ਆਪਣਾ ਅਸਰ ਪਾ ਕੇ ਬੱਚੇ ਨੂੰ ਓਸੇ ਸੱਚੇ ਵਿੱਚ ਢਾਲ ਦੇਂਦੇ ਹਨ ।

ਕਾਇਰਤਾ ਯਾ ਬਹਾਦਰੀ, ਚਿੰਤਾ ਯਾ ਖ਼ੁਸ਼ੀ, ਕੰਜੂਸੀ

-੯੯-