ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/111

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜੱਗ ਦੀ ਤਬਾਹੀ

ਸਾਈਂਸ ਨੇ ਜੱਗ ਤਬਾਹ ਕੀਤੇ,
ਆਪਣੀ ਮੁੱਠੀ 'ਚ ਸਾਂਹ ਘੁੱਟੇ,
ਨਾ ਸਮਝ ਤੇ ਬੇ-ਜੁਬਾਨ ਦ੍ਰਿਸ਼,
ਸਾਡੀਆਂ ਨਜ਼ਰਾਂ ਤੋਂ ਉਤਾਂਹ ਸੁੱਟੇ,
ਸਾਈਂਸ ਨੇ ਜੱਗ ਤਬਾਹ ਕੀਤੇ।

ਵੱਧਦਾ ਪਾਰਾ ਮਾਰ ਰਿਹਾ ਏ,
ਸ਼ੈਤਾਨ ਕਰ ਵਾਰ ਰਿਹਾ ਏ,
ਕਲਾਈਮੇਟ ਲਾਕਡਾਊਨ ਲਈ,
ਲੋਕੀ ਮੁੜ ਘਰਾਂ 'ਚ ਫਸਾ ਦਿੱਤੇ,
ਸਾਈਂਸ ਨੇ ਜੱਗ ਤਬਾਹ ਕੀਤੇ।

ਅੰਨ੍ਹੇ ਖੂਹਾਂ 'ਚ ਪਾਣੀ ਹਸ਼ਰ ਹੋਇਆ,
ਉਨ੍ਹਾਂ ਚਿਰ ਲੋਕਾਂ ਦਾ ਬਸਰ ਹੋਇਆ,
ਮਾਰੂਥਲਾਂ ਵਾਲੇ ਬੜੇ ਮੈਦਾਨਾਂ ਨੂੰ,
ਉੱਲਕਾ ਪਿੰਡ ਸਹਾਰੇ ਦਫਨਾ ਦਿੱਤੇ,
ਸਾਈਂਸ ਨੇ ਜੱਗ ਤਬਾਹ ਕੀਤੇ।

ਮਨੁੱਖ ਵੈਕਸੀਨ ਆਲੇ ਚੱਕਰਾਂ 'ਚ ਫੱਸ ਗਏ,
ਉਵੇਂ ਸੋਨੇ ਨਾਲੋਂ ਡਾਲਰਾਂ ਦੇ ਰੇਟ ਧੱਸ ਗਏ,
ਰੂਸ ਤੇ ਚੀਨ ਦੀ ਹੁੰਦੀ ਵਿਉਂਤ ਬੰਦੀ ਵਿੱਚ,
ਬਰੀਕਸ ਨੇ ਵੀ ਕਰਜ਼ੇ ਸਾਰੇ ਲਾਹ ਦਿੱਤੇ,
ਸਾਈਂਸ ਨੇ ਜੱਗ ਸਾਰੇ ਤਬਾਹ ਕੀਤੇ।

ਗੱਲਾਂ ਦਿਲ ਦੀਆਂ/ 111