ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/113

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਝੂਠ ਦੀ ਸੇਵਾ ਕਰਦੇ,
ਤੇ ਫਿਰ ਮੰਡਰਾ ਕੇ ਕਹਿੰਦੇ ਹਾਂ,
ਕਿ ਅਸੀਂ ਤਾਂ ਆਜ਼ਾਦ ਹਾਂ।

ਕਦੋਂ ਹੋਵੇਗੀ ਅਸਲ ਆਜ਼ਾਦੀ?
ਜਦੋਂ ਹਿਰਦੇ ਸੁੱਚੇ ਹੋਣਗੇ,
ਜਦੋਂ ਮਨ ਦੀਆਂ ਜੰਜੀਰਾਂ ਟੁੱਟਣਗੀਆ,
ਜਦੋਂ ਸ਼ੈਤਾਨਾਂ ਦੀ ਤਾਕਤਾਂ ਦਾ ਵਿਨਾਸ਼ ਹੋਵੇਗਾ,
ਅਤੇ ਅਸੀਂ ਸੱਚ ਦੇ ਨਿਸ਼ਾਨੇ ਤੱਕ ਪਹੁੰਚਣਗੇ।

ਤਦ ਤੱਕ,
ਏ ਦੱਸੋ,
ਕਿਹੜਾ ਆਜ਼ਾਦੀ ਦਿਵਸ ਮਨਾਉਂਦੇ ਹੋ?

ਗੱਲਾਂ ਦਿਲ ਦੀਆਂ/ 113