ਇਹ ਵਰਕਾ ਤਸਦੀਕ ਕੀਤਾ ਗਿਆ ਏ
ਨਸ਼ੇ ਦੀਆਂ ਜੰਜ਼ੀਰਾਂ
ਜਵਾਨ ਸੋਹਣੇ ਨਸ਼ੇ ਖਾਤਿਰ ਸਰੀਰ ਵੇਚਦੇ ਨੇ,
ਨਿਮਰਤਾ ਦੇ ਸ਼ੀਸ਼ੇ ਹਾਲੇ ਵੀ ਬਜ਼ਾਰ ਵਿੱਚ ਵਿਕਦੇ ਨੇ,
ਆਪਣੇ ਕਰਮ ਅਤੇ ਰਹਿਮ ਨਾਲ ਸਾਥੋਂ ਦੂਰ ਹੋ ਗਿਆ,
ਜਿੱਥੇ ਪੈਸਾ ਚਮਕਦਾ ਉੱਥੇ ਤੇਰੇ ਵਰਗੇ ਕਿਰਦਾਰ ਵਿਕਦੇ ਨੇ,
ਨਸ਼ਾ ਵੇਚਣ ਦਾ ਵੀ ਉਹਨਾਂ ਗੁੱਝਾ ਕਾਨੂੰਨ ਬਣਾਇਆ ਏ,
ਜਿੱਥੇ ਹਰ ਘਰ ਲੱਕੜ ਦੇ ਗੇਟਾਂ ਵਾਲੇ ਲੋਹੇ ਦੇ ਕੁੰਡੇ ਵਿਕਦੇ ਨੇ,
ਰੱਬ ਜਾਣੇ ਲੀਡਰਾਂ ਦਾ ਕੀ ਹਾਲ ਹੋਇਆ ਏ,
ਕਦੇ ਸ਼ਰੇਆਮ ਵਿਕਦੇ ਨੇ, ਕਦੇ ਜਹਾਨੋਂ ਪਾਰ ਵਿਕਦੇ ਨੇ,
ਐਸ ਤਰ੍ਹਾਂ ਦੀ ਮੁਸਬੀਤਾਂ ਸਾਡੇ 'ਤੇ ਕਿਉਂ ਨਾ ਆਵੇ,
"ਜੀਤੂ" ਅੱਜ ਦੇ ਦੌਰ 'ਚ ਹਰ ਕੌਮ ਦੇ ਪਾਤਰ ਵਿਕਦੇ ਨੇ।
ਗੱਲਾਂ ਦਿਲ ਦੀਆਂ/ 124