ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/129

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਸ ਜਹਾਨ ਅੰਦਰ

ਗ਼ਰੀਬਾਂ ਨੇ ਦੁੱਖ ਅਤੇ ਗਿਆਨ ਨੂੰ ਵੇਚ ਦਿੱਤਾ,
ਲੇਖਕ ਨੇ ਕਲਮ ਨਾਲ ਅੱਖਰਾਂ ਨੂੰ ਵੇਚ ਦਿੱਤਾ,
ਕਿਸਾਨਾਂ ਨੇ ਆਪਣਾ ਹਲ ਵੇਚ ਦਿੱਤਾ,
ਮਜ਼ਦੂਰਾਂ ਨੇ ਆਪਣਾ ਕੱਲ੍ਹ ਵੇਚ ਦਿੱਤਾ,
ਸਕੂਲਾਂ ਨੇ ਵਿਗਿਆਨ ਅਤੇ ਸਾਹਿਤ ਵੇਚ ਦਿੱਤਾ,
ਵਿਦਿਆਰਥੀਆਂ ਨੇ ਆਪਣਾ ਸੱਭਿਆਚਾਰ ਵੇਚ ਦਿੱਤਾ,
ਨੇਤਾਵਾਂ ਨੇ ਆਪਣੀ ਜ਼ਮੀਰਾਂ ਨੂੰ ਵੇਚ ਦਿੱਤਾ,
ਮੀਡੀਆ ਨੇ ਆਪਣੇ ਆਪ ਨੂੰ ਵੇਚ ਦਿੱਤਾ,
ਅਖਬਾਰਾਂ ਨੇ ਸੱਚਾਈ ਨੂੰ ਵੇਚ ਦਿੱਤਾ,
ਸਰਕਾਰਾਂ ਨੇ ਹਰ ਕੰਪਨੀ ਨੂੰ ਵੇਚ ਦਿੱਤਾ,
ਅਦਾਲਤਾਂ ਨੇ ਇਨਸਾਫ਼ ਨੂੰ ਵੇਚ ਦਿੱਤਾ,
ਵਕੀਲਾਂ ਨੇ ਵਿਸ਼ਵਾਸ ਨੂੰ ਵੇਚ ਦਿੱਤਾ,
ਪੁਲਿਸ ਨੇ ਆਪਣੀ ਇੱਜ਼ਤ ਨੂੰ ਵੀ ਵੇਚ ਦਿੱਤਾ,
ਮੰਤਰੀਆਂ ਨੇ ਹੁਨਰ ਨਾਲ ਸ਼ਹਿਰਾਂ/ਕਸਬਿਆਂ ਨੂੰ ਵੇਚ ਦਿੱਤਾ,
ਕਿਲ੍ਹੇ ਵਿਕ ਗਏ ਕਿਤੇ ਤਾਜ਼ ਵਿਕ ਗਏ,
ਸਰਕਾਰਾਂ ਦੇ ਲਏ ਕਰਜੇ ਵੀ ਉੱਤਰ ਗਏ,
ਇਥੇ ਜੋ ਕੁਝ ਵੀ ਹੈ ਜਾਂ ਰਿਹਾ ਹੁਣ ਸਭ ਵੇਚ ਦਿੱਤਾ,
ਅੰਤ ਕਵੀ ਨੇ ਲਿੱਖ ਕੇ ਆਪਣਾ ਦਰਦ ਵੀ ਵੇਚ ਦਿੱਤਾ।

ਗੱਲਾਂ ਦਿਲ ਦੀਆਂ/ 129