ਇਹ ਵਰਕਾ ਤਸਦੀਕ ਕੀਤਾ ਗਿਆ ਏ
ਸੂਰਜ ਦੀ ਰੌਸ਼ਨੀ
ਸੂਰਜ ਦੀ ਰੌਸ਼ਨੀ ਵਿਕਣ ਲੱਗੀ,
ਖਾਬਾਂ ਵਾਲੀ ਸਵੇਰ ਨੀਲਾਮ ਹੋਈ,
ਚੰਨ ਵੀ ਆਪਣੇ ਦਾਗ ਵੇਚਣ ਲੱਗਿਆ,
ਰਾਤ ਸੁੰਨੇ ਜਿਹੇ ਪਰਛਾਵੇਂਆਂ ਸੰਗ ਨਾਮ ਹੋਈ।
ਖਿੜਦੇ ਫੁੱਲ ਵੀ ਸੋਹਣੇ ਨਹੀਂ ਲੱਗਦੇ,
ਬਣਾਵਟੀ ਕਿਰਨ ਬਦਨਾਮ ਹੋਈ,
ਸੱਚ ਦੀ ਚਮਕ ਕਿੱਥੇ ਚਮਕਦੀ,
ਜਿੱਥੇ ਤਾਰਿਆਂ ਦੀ ਰੌਸ਼ਨੀ ਗੁਲਾਮ ਹੋਈ।
ਹਾਲੇ ਤਾਂ ਪੂਰਾ ਹਨੇਰ ਛਾਇਆ ਹੈ,
ਗੱਲ ਤਾਂ ਉਂਝ ਏਹ ਆਮ ਹੋਈ,
ਧਰਤੀ ਤੇ ਜ਼ਹਿਰ ਬੀਜਣ ਲਗੇ,
ਮਿੱਟੀ ਸਾਡੀ ਹੀ ਅਣਜਾਣ ਹੋਈ।
ਵਿੱਕ ਰਹੇ ਨੇ ਰਿਸ਼ਤੇ ਬਜਾਰਾਂ ਵਿੱਚ,
ਇਸ਼ਕ ਵਾਲੀ ਗੱਲਾਂ ਦੀ ਜ਼ੁਬਾਨ ਹੋਈ,
ਮੁੱਕ ਰਹੀ ਹੈ ਰੂਹਾਂ ਦੀ ਰੌਸ਼ਨੀ ਵੀ,
ਤੇਰੇ ਸੱਚ ਦੀ "ਜੀਤੂ" ਝੂਠੀ ਪਹਿਚਾਨ ਹੋਈ।
ਗੱਲਾਂ ਦਿਲ ਦੀਆਂ/ 134