ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/14

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਨਾਨਕ ਦਾ ਗੀਤ ਜਿਸ ਮਨੁੱਖ ਨੇ ਗਾਇਆ,
ਉਸ ਭੋਲੇ ਨੇ ਹੀ ਪ੍ਰਮਾਤਮਾ ਦਾ ਰੱਸ ਪਾਇਆ,
ਭਲਾ ਹੋਵੇਗਾ ਬਾਬਰਾ ਜੇ ਤੂੰ ਵੀ ਨਾਮ ਰਸ ਪੀਵੇਂ,
ਬਜਾਏ ਸ਼ਰਾਬ ਪੀਣ ਦੇ ਤੇ ਸੰਤ-ਫਕੀਰ ਦੇ ਗੀਤ ਗਾਵੇਂ,
ਪੀਰਾਂ ਦੇ ਪੀਰ ਤੇ ਫ਼ਕੀਰਾਂ ਦੇ ਫਕੀਰ ਸਦਾ ਹੋਵਣ ਵੱਡੇ,
ਨਾਨਕ ਫੈਲਾਅ ਹੁੰਦੇ ਜੱਗ ਤੇ ਸਹਾਰੇ ਤੇਰੇ ਹੀ ਪਿੰਡੇ।

ਗੱਲਾਂ ਦਿਲ ਦੀਆਂ / 14