ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/25

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲਹੂ ਦੀਆਂ ਨਹਿਰਾਂ

ਹੇ ਅਕਾਲਪੁਰਖ, ਤੁਸੀਂ ਤਾਂ ਜਾਣਦੇ ਹੋ,
ਰੋਜ਼ ਖਰਾਬ ਹੁੰਦਾ ਮਾਹੋਲ ਏ,
ਦਿਲਾਂ ਵਿੱਚ ਵਗਦੀ ਨਫ਼ਰਤ,
ਦੱਸੋ ਕਿੰਝ ਹੋਣਗੀਆਂ ਰੂਹਾਂ ਅਡੋਲ ਏ?

ਤੇਰੀ ਨਗਰੀ ਤੇਰਾ ਬ੍ਰਹਿਮੰਡ ਸਾਰਾ,
ਸ਼ੈਤਾਨ ਬਣਾ ਰਹੇ ਭੈੜਾ ਮਖੌਲ ਏ,
ਫ਼ਿਤਰਤ ਰੱਬ ਵਾਂਗੂ ਵਿੱਖਾ ਕੇ,
ਅੰਦਰ ਭਰਦੇ ਝੂਠ ਆਲੇ ਬੋਲ ਏ,
ਦੱਸੋ ਕਿੰਝ ਹੋਣਗੀਆਂ ਰੂਹਾਂ ਅਡੋਲ ਏ?

ਐਸ ਜੱਗ 'ਤੇ ਹੋਰ ਕੋਈ ਸਹਾਰਾ ਨੀ,
ਬਸ ਤੇਰਾ ਨਾਮ ਹੀ ਸਾਡੇ ਕੋਲ ਏ,
ਸਸਤੇ ਭਾਅ ਪ੍ਰਾਣ ਵੇਚ ਆਏ ਜੋ,
ਮੋਹ-ਮਾਇਆ ਨੂੰ ਰਹਿੰਦੇ ਤੋਲ ਏ,
ਦੱਸੋ ਕਿੰਝ ਹੋਣਗੀਆਂ ਰੂਹਾਂ ਅਡੋਲ ਏ?

ਓ ਤਾਂ ਜੰਗ ਦੇ ਨਾਮ ਲੈਂਦੇ ਹਾਲੇ,
ਤੇਰੇ ਤਾਂ ਰੱਬਾ ਸਦੀਆਂ ਪਹਿਲਾਂ ਬੋਲ ਏ,
ਲਹੂ ਦੀਆਂ ਨਹਿਰਾਂ ਵਗਣੀਆਂ ਨੇ,
ਬੇਸ਼ਲ ਹੌਲੀ-ਹੌਲੀ ਜ਼ਹਿਰ ਰਹੇ ਘੋਲ ਏ,
ਦੱਸੋ ਕਿੰਝ ਹੋਣਗੀਆਂ ਰੂਹਾਂ ਅਡੋਲ ਏ?

25 / ਗੱਲਾਂ ਦਿਲ ਦੀਆਂ