ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/27

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੇਰਾ ਹੀ ਤੇਰਾ

ਤੇਰੀ ਨਗਰੀ, ਧਰਤੀ, ਖੰਡੀ ਬ੍ਰਹਿਮੰਡੀ ਰਾਜ ਤੇਰਾ ਏ,
ਸੱਚ ਦਾ ਹੋਕਾ ਦੇਣ ਵਾਲਾ ਅਵਤਾਰ ਵੀ ਤੇਰਾ ਏ,
ਦਿੱਤਾ ਜੋ ਸਿੱਖੀ ਦਾ ਗਿਆਨ ਅਨੌਖਾ ਧਰਮ ਵੀ ਤੇਰਾ ਏ,
ਸਿਰ ਉੱਤੇ ਰਹਿੰਦਾ ਰਹਿਮਤਾਂ ਦਾ ਅਸਰ ਵੀ ਤੇਰਾ ਏ,
ਤੇਰੀ ਨਗਰੀ, ਧਰਤੀ, ਖੰਡੀ ਬ੍ਰਹਿਮੰਡੀ ਰਾਜ ਤੇਰਾ ਏ,
ਸੱਚ ਦਾ ਹੋਕਾ ਦੇਣ ਵਾਲਾ ਅਵਤਾਰ "ਵਾਹਿਗੁਰੂ ਜੀ" ਤੇਰਾ ਏ।

ਅਕਾਲ ਹੀ ਅਕਾਲ ਹੈ

ਕਿਉਂਕਿ ਤੂੰ ਪਹਾੜ ਬਣਾਏ,
ਤੂੰ ਹੀ ਹਵਾ ਬਣਾਈ ਏ,
ਤੂੰ ਹੀ ਮਨੁੱਖ ਦੇ ਲੁਕਵੇਂ ਵਿਚਾਰਾਂ ਤੋਂ ਜਾਣੂ ਏ,
ਤੂੰ ਹੀ ਦਿਨ ਨੂੰ ਤੇ ਰਾਤ ਨੂੰ ਬਦਲਦਾ ਏ,
ਅਤੇ ਤੂੰ ਉੱਚਿਆਂ ਪਹਾੜਾਂ ਤੋਂ ਤੈਰਦਾ ਏ,
ਤੇਰਾ ਤੇਰੇ ਨਾਲ ਹੀ ਤੇਰਾ ਨਾਮ ਲਹਿਰਦਾ ਏ,
ਤੂੰ ਹੀ ਸਰਵ ਸ਼ਕਤੀਮਾਨ ਕਿਉਂਕਿ ਤੇਰਾ ਨਾਮ ਅਕਾਲ ਏ।

27 /ਗੱਲਾਂ ਦਿਲ ਦੀਆਂ