ਇਹ ਵਰਕਾ ਤਸਦੀਕ ਕੀਤਾ ਗਿਆ ਏ
ਅਹਿਸਾਸ
ਹੇ ਰੱਬਾ ਤੂੰ ਮੇਰਾ ਅਹਿਸਾਸ ਏ,
ਤੇਰੇ ਦਰ ਤੋਂ ਬਣਿਆ ਆਮ ਤੋਂ ਖਾਸ ਏ,
ਤੇਰੇ ਨਾਮ ਦੇ ਅੱਖਰਾਂ ਤੋਂ ਹੁੰਦਾ,
ਸ਼ੈਤਾਨਾਂ ਦੀ ਤਾਕਤਾਂ ਦਾ ਵਿਨਾਸ਼ ਏ,
ਹੇ ਰੱਬਾ ਤੂੰ ਮੇਰਾ ਅਹਿਸਾਸ ਏ।
ਨਾ ਤੇਰਾ ਗੁਰੂਘਰ ਤੇ ਨਾ ਮੰਦਰ,
ਤੂੰ ਵੱਸਦਾ ਏ ਸਾਡੀ ਰੂਹ ਅੰਦਰ,
ਤੇਰੀ ਭਾਲ ਕਰਕੇ ਇੰਝ ਲੱਗਿਆ,
ਤੂੰ ਮੇਰਾ ਜਨੂੰਨ ਤੇ ਵਿਸ਼ਵਾਸ ਏ,
ਹੇ ਰੱਬਾ ਤੂੰ ਮੇਰਾ ਅਹਿਸਾਸ ਏ।
ਤੂੰ ਕਾਇਨਾਤ ਦਾ ਰਾਜਾ ਏ,
ਤੂੰ ਪਾਰਬ੍ਰਹਮ ਸੱਚਾ ਖਵਾਜਾ ਏ,
ਤੇਰੀ ਧਰਤੀ ਤਾਰਿਆਂ ਦੀ ਬਾਦਸ਼ਾਹ,
ਜਿੰਨ੍ਹ ਰੋਸ਼ਨੀ ਕੀਤੀ ਆਪਣੇ ਵਾਸ ਏ,
ਹੇ ਰੱਬਾ ਤੂੰ ਮੇਰਾ ਅਹਿਸਾਸ ਏ।
ਗੱਲਾਂ ਦਿਲ ਦੀਆਂ /28