ਇਹ ਵਰਕਾ ਤਸਦੀਕ ਕੀਤਾ ਗਿਆ ਏ
ਨਕਲੀ ਸੰਸਾਰ ਅੰਦਰ ਨਕਲੀ ਰੰਗ ਨੇ,
ਨਕਲੀ ਅੱਖਰਾਂ ਨਾਲ ਵਰਤਦੇ ਢੰਗ ਨੇ,
ਝੂਠ ਦੀ ਗੱਲਾਂ ਝੂਠੀਆਂ ਰਹਿੰਦੀਆਂ ਨੇ,
ਆਉਂਦਾ ਸੱਚ ਨਾਲ ਹੀ ਰਾਸ ਏ,
ਹੇ ਰੱਬਾ ਤੂੰ ਮੇਰਾ ਅਹਿਸਾਸ ਏ।
ਰੀਤੀ-ਰਿਵਾਜਾਂ ਉੱਤੇ ਰਹਿੰਦੇ ਨਿਰਭਰ ਨਹੀਂ,
ਜਿਵੇਂ ਲੋਕਾਂ ਵਿੱਚ ਰੱਬ ਲਈ ਰਿਹਾ ਡਰ ਨਹੀਂ,
ਪਾਪੀਆਂ ਨਾਲ ਭਰ ਗਿਆ ਏ ਸੰਸਾਰ ਸਾਰਾ,
ਤੇਰਾ ਨਾਮ ਲਏ ਬਿਨਾਂ ਜ਼ਿੰਦਗੀ ਨਾਸ ਏ,
ਹੇ ਰੱਬਾ, ਤੂੰ ਮੇਰਾ ਅਹਿਸਾਸ ਏ।
29 /ਗੱਲਾਂ ਦਿਲ ਦੀਆਂ