ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/38

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸੱਚਾ ਖੁਆਬ

ਤੂੰ ਜ਼ਿੰਦਗੀ ਦੀ ਕਿਤਾਬ ਏ,
ਸਾਰੇ ਸਵਾਲਾਂ ਦੇ ਜਵਾਬ ਏ,
ਤੈਨੂੰ ਸਾਰੀ ਉਮਰ ਪੜ੍ਹਾਂਗਾ,
ਪੜ੍ਹ ਕੇ ਸਭ ਕੁੱਝ ਲਿਖਾਂਗਾ,
ਆਪਣੀ ਜ਼ਿੰਦਗੀ ਦਾ ਦੌਰ,
ਵਿਹੜੇ ਪੈਂਦਾ ਚੁੱਪ ਦਾ ਸ਼ੋਰ,
ਤੇਰੇ ਲਈ ਸਾਰੀ ਦੁਆਵਾਂ,
ਰਾਹੀਂ ਕਰਮਾਂ ਨੂੰ ਜਗਾਵਾਂ,
ਤੇਰੇ ਅੰਦਰ ਲੀਨ ਹੋ ਕੇ,
ਜ਼ਿੰਦਗੀ ਨੂੰ ਹਸੀਨ ਲੈ ਕੇ,
ਤੇਰੇ ਬਾਰੇ ਕੀ ਕੁੱਝ ਲਿਖਾਂ,
ਐਸ ਬ੍ਰਹਿਮੰਡ 'ਚ ਤੈਥੋਂ ਸਿਖਾਂ,
ਕਿ ਤੂੰ ਹੀ ਸੱਚਾ ਖੁਆਬ ਏ,
ਤੂੰ ਜ਼ਿੰਦਗੀ ਦੀ ਕਿਤਾਬ ਏ।

ਗੱਲਾਂ ਦਿਲ ਦੀਆਂ/ 38