ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/44

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਆਪਣੀ ਮੁਹੱਬਤ

ਤੇਰੇ ਨਾਲ ਸਜਾਏ ਸੁਪਨਿਆਂ ਦਾ ਹਿਸਾਬ ਲਿਖਾਂਗਾ,
ਮੈਂ ਆਪਣੀ ਮੁਹੱਬਤ ਦੀ ਇੱਕ ਕਿਤਾਬ ਲਿਖਾਂਗਾ।

ਜੋ ਕਦੇ ਬੋਲਕੇ ਕੀਤਾ ਸੀ ਤੈਨੂੰ, ਉਹ ਇਜ਼ਹਾਰ ਲਿਖਾਂਗਾ,
ਮੈਂ ਆਪਣੀ ਮੁਹੱਬਤ ਦੀ ਇੱਕ ਕਿਤਾਬ ਲਿਖਾਂਗਾ।

ਕੀਤਾ ਇੱਕ ਦੂਜੇ ਤੇ ਜੋ ਇਤਬਾਰ ਲਿਖਾਂਗਾ,
ਵੱਖਰਾ ਜੇਹਾ ਬੇਮਿਸਾਲ ਪਿਆਰ ਲਿਖਾਂਗਾ।

ਤੇਰੀ ਸੁਹਜ ਅਤੇ ਸੁੰਦਰਤਾ ਦੀ ਬਾਤ ਲਿਖਾਂਗਾ,
ਤੇ ਜਦੋਂ ਤੇਰੇ ਖਿਆਲ ਲਿਖੇ ਸੀ, ਉਹ ਰਾਤ ਲਿਖਾਂਗਾ।

ਜੋ ਵੀ ਲਿਖਤਾਂ ਆਪਣੇ ਬਾਰੇ ਲਿਖਾਂਗਾ,
ਹਰ ਪੰਨੇ ਤੇ ਸੱਜਣਾ ਲਾਜਵਾਬ ਲਿਖਾਂਗਾ।

ਮੈਂ ਆਪਣੀ ਮੁਹੱਬਤ ਦੀ ਇੱਕ ਕਿਤਾਬ ਲਿਖਾਂਗਾ,
ਤੇਰੇ ਨਾਲ਼ ਸਜਾਏ ਸੁਪਨਿਆਂ ਦਾ ਹਿਸਾਬ ਲਿਖਾਂਗਾ।

ਗੱਲਾਂ ਦਿਲ ਦੀਆਂ/ 44