ਇਹ ਵਰਕਾ ਤਸਦੀਕ ਕੀਤਾ ਗਿਆ ਏ
ਤੇਰੇ ਨੈਣਾਂ ਦੀ ਕਿਤਾਬ
ਤੇਰੀਆਂ ਅੱਖਾਂ ਵਿੱਚ ਰਹਿ ਕੇ ਮੈਂ ਪਰਦਾ ਬਣ ਜਾਵਾਂ,
ਤੇਰੇ ਨੈਣਾਂ ਨੂੰ ਅੱਖਰ ਪੜਾਵਾਂ ਤੇ ਇੱਕ ਕਿਤਾਬ ਬਣ ਜਾਵਾਂ।
ਤੇਰੇ ਹਰ ਖਿਆਲ ਦਾ ਕੌਮਲ ਸੁਰਤ ਬਣ ਜਾਵਾਂ,
ਤੇਰੇ ਸੁਪਨੇ ਦਾ ਹਾਸਾ ਬਣ ਕੇ ਚਨਾਬ ਬਣ ਜਾਵਾਂ।
ਮੇਰੀ ਰੂਹ ਦੇ ਪਿੰਜਰੇ ਵਿੱਚ ਤੇਰਾ ਪਰਛਾਵਾਂ ਵੱਸੇ,
ਮੈਂ ਖਾਮੋਸ਼ੀ ਦਾ ਸੰਗੀਤ ਬਣ ਕੇ ਰਵਾਬ ਬਣ ਜਾਵਾਂ।
ਸੱਜਣਾਂ, ਤੇਰੇ ਨਾਮ ਦੀ ਖੁਮਾਰੀ ਜਿਵੇਂ ਰੂਹ ਤੇ ਉੱਕਰ ਜਾਂਵੇ,
ਮੈਂ ਤੇਰੀ ਯਾਦਾਂ ਦੇ ਪੰਨਿਆਂ 'ਤੇ ਇਨਕਲਾਬ ਬਣ ਜਾਵਾਂ।
ਤੇਰੇ ਨਖਰੇ ਦੀ ਖੁਸ਼ਬੂ ਨੂੰ ਪੱਲੇ ਵਿੱਚ ਬੰਨ੍ਹ ਲਵਾਂ,
ਤੇਰੀ ਚੁੱਪ ਦੇ ਹਰ ਰੰਗ ਨੂੰ ਮਹਿਕਦਾ ਖੁਆਬ ਬਣ ਜਾਵਾਂ।
ਮੇਰੇ ਬੋਲ ਜਿਹੜੇ ਤੇਰੇ ਬੁੱਲ੍ਹਾਂ ਉੱਤੇ ਸਜ ਕੇ ਮੁਸਕਾਉਣ,
ਇਸ਼ਕ ਦਾ ਨੂਰ ਬਣ ਕੇ ਆਫ਼ਤਾਬ ਬਣ ਜਾਵਾਂ।
ਤੇਰੀਆਂ ਅੱਖਾਂ ਵਿੱਚ ਰਹਿ ਕੇ ਮੈਂ ਪਰਦਾ ਬਣ ਜਾਵਾਂ,
ਤੇਰੇ ਨੈਣਾਂ ਨੂੰ ਅੱਖਰ ਪੜਾਵਾਂ ਤੇ ਇੱਕ ਕਿਤਾਬ ਬਣ ਜਾਵਾਂ।
45/ ਗੱਲਾਂ ਦਿਲ ਦੀਆਂ