ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/47

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੋਈ ਤਾਂ ਹੁੰਦਾ

ਕਾਸ਼ ਕੋਈ ਤਾਂ ਹੁੰਦਾ ਜੋ ਉਦਾਸ ਦਿਲ,
ਦੀਆਂ ਉਦਾਸ ਗੱਲਾਂ ਨੂੰ ਸਮਝਦਾ,
ਜਿਸਦੇ ਬੋਲ ਦਿਲ ਨੂੰ ਸਕੂਨ ਦਿੰਦੇ,
ਜਿਸ ਦੀ ਸੰਗਤ ਵਿੱਚ ਦਿਲ ਖੁਸ਼ ਹੁੰਦਾ,
ਜਿਸ ਦੀ ਇੱਕ ਹਲਕੀ ਜਿਹੀ ਝਲਕ ਵੀ,
ਸਾਡੇ ਦੁੱਖਾਂ ਨੂੰ ਸਦਾ ਲਈ ਲਪੇਟ ਲੈਂਦੀ,
ਉਸ ਨੀਲੇ ਅਸਮਾਨ ਤੋਂ ਆਪਣੀ ਖੁਸ਼ੀਆਂ ਡੋਲ੍ਹਦਾ,
ਤੇ ਤੇਰੀਆਂ ਸੁਣੱਖੀਆਂ ਅੱਖਾਂ ਜਿਨ੍ਹਾਂ ਨੇ ਸਾਡੇ ਦਿਨ,
ਦੀ ਸਾਰੀ ਥਕਾਵਟ ਨੂੰ ਦੂਰ ਕਰਨਾ ਸੀ,
ਸਾਡੇ ਦੁੱਖਾਂ ਦੀ ਕਿਤਾਬ ਜੋ ਅਸੀਂ ਚਾਹੁੰਦੇ ਸੀ,
ਉਹਨਾਂ ਪਲਾਂ ਦੀ ਕਠਿਨਾਈਆਂ,
ਵਿੱਚ ਕੋਈ ਜਜ਼ਬਾਤੀ ਤਾਂ ਹੁੰਦਾ,
ਉਦਾਸ ਦਿਲ ਦੀਆਂ ਉਦਾਸੀਆਂ,
ਨੂੰ ਦੂਰ ਕਰਨ ਲਈ ਕਾਸ਼ ਕੋਈ ਤਾਂ ਹੁੰਦਾ।

47/ ਗੱਲਾਂ ਦਿਲ ਦੀਆਂ