ਇਹ ਵਰਕਾ ਤਸਦੀਕ ਕੀਤਾ ਗਿਆ ਏ
ਬਹੁਤ ਕੁੱਝ
ਦਿਲ ਨੇ ਤੈਨੂੰ ਬਹੁਤ ਕੁੱਝ ਕਹਿਣਾ ਏ,
ਕਦੇ ਸੱਜਣਾਂ ਤੁਸੀਂ ਨਹੀਂ ਮਿਲਦੇ,
ਕਦੇ ਮੇਰੇ ਲਫ਼ਜ਼ ਨਹੀਂ ਮਿਲਦੇ।
ਇਸ਼ਕੇ ਦੀ ਨਵੀਂ ਜ਼ਿੰਦਗੀ ਬਿਤਾਉਣੀ ਏ,
ਕਦੇ ਇਹ ਨੀਂਦ ਨਹੀਂ ਆਉਂਦੀ,
ਕਦੇ ਇਹ ਖਵਾਬ ਨਹੀਂ ਮਿਲਦੇ।
ਦੂਰੀਆਂ ਜੋ ਪਈਆਂ ਨੇ ਹੁਣ ਮਿਟਾਉਣੀ ਏ,
ਕਦੇ ਕਦਮ ਨਾਲ ਨਹੀਂ ਚੱਲਦੇ।
ਕਦੇ ਸਾਡੇ ਰਾਸਤੇ ਨਹੀਂ ਮਿਲਦੇ,
ਦਿੱਲ ਨੇ ਤੈਨੂੰ ਬਹੁਤ ਕੁੱਝ ਕਹਿਣਾ ਏ,
ਕਦੇ ਸੱਜਣਾਂ ਤੁਸੀਂ ਨਹੀਂ ਮਿਲਦੇ।
ਗੱਲਾਂ ਦਿਲ ਦੀਆਂ/ 60