ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/7

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੁੱਝ ਲੇਖਕ ਵੱਲੋਂ

'ਗੱਲਾਂ ਦਿਲ ਦੀਆਂ' ਕਿਤਾਬ ਸਿਰਫ਼ ਕਲਮ ਦੀ ਕਹਾਣੀ ਨਹੀਂ, ਇਹ ਦਿਲ ਦੇ ਜਜ਼ਬਾਤਾਂ ਦੀ ਗੂੜ੍ਹੀ ਖੋਜ ਹੈ। ਇਸ ਕਿਤਾਬ ਵਿੱਚ ਜ਼ਿੰਦਗੀ ਦੇ ਰੰਗ, ਹਾਲਾਤਾਂ ਦੇ ਸਮਰਪਣ, ਹੱਕਾਂ ਦੀ ਮੰਗ ਅਤੇ ਰੂਹ ਦੀ ਆਵਾਜ਼ ਬਿਆਨ ਹੋਈ ਹੈ। ਮੇਰੇ ਲਈ ਪਰਮਾਤਮਾ ਸਿਰਫ਼ ਇੱਕ ਨਾਮ ਨਹੀਂ, ਇੱਕ ਸੱਚ ਹੈ ਜੋ ਹਰ ਚੀਜ਼ ਵਿੱਚ ਵਸਦਾ ਹੈ। ਜਿਵੇਂ ਰੇਤ ਦੀ ਤਰ੍ਹਾਂ, ਇਹ ਜ਼ਿੰਦਗੀ ਬਹੁਤ ਜਲਦੀ ਹੱਥੋਂ ਨਿਕਲ ਤਾਂ ਜਾਂਦੀ ਹੈ, ਪਰ ਰੱਬ ਦੀ ਮਿਹਰ ਸੱਚ ਨਾਲ ਸਦਾ ਹੀ ਨਾਲ ਰਹਿੰਦੀ ਹੈ। ਇਸ ਸੱਚ ਦੇ ਸਾਹਮਣੇ, ਕਈ ਵਾਰ ਸੱਚ ਅਤੇ ਝੂਠ ਦੀ ਲੜਾਈ, ਭਰੋਸੇ ਅਤੇ ਸ਼ੱਕ ਦਾ ਮੁਕਾਬਲਾ, ਹੱਕਾਂ ਅਤੇ ਆਜ਼ਾਦੀ ਦੀ ਮੰਗ ਵਿਖਾਉਣੀ ਪੈਂਦੀ ਹੈ।

ਕੁਦਰਤ ਦੀ ਹਰ ਬਰਕਤ ਅਤੇ ਸ਼ੈਤਾਨ ਦੇ ਹਰ ਵਹਿਮ ਨੇ ਇਸ ਧਰਤ ਤੇ ਆਪਣੇ ਰੰਗ ਵਿਖਾਏ ਹਨ। ਰੱਬ ਨੇ ਜਿੱਥੇ ਇਸ਼ਕ ਦਾ ਰਾਹ ਦੱਸਿਆ, ਉਥੇ ਸ਼ੈਤਾਨ ਨੇ ਸਦਾ ਉਲਝਣਾਂ ਪੈਦਾ ਕੀਤੀਆਂ, ਪਰ ਇਹ ਸਫ਼ਰ ਮੁਹੱਬਤ ਦਾ ਸਫ਼ਰ ਹੈ, ਇਸ਼ਕ ਰੱਬ ਨਾਲ ਵੀ ਹੈ, ਅਤੇ ਖੁਦ ਨਾਲ ਵੀ। ਇਹ ਕਿਤਾਬ ਵੀ ਕਿਸੀ ਯੁੱਧ ਨੂੰ ਸਹੀ ਰਸਤੇ ਉੱਤੇ ਲਿਆਂਦਿਆਂ ਸੱਚ ਅਤੇ ਇਮਾਨ ਦੀ ਪਹਿਚਾਣ ਕਰਵਾਉਂਦੀ ਹੈ।

ਇਸ ਕਿਤਾਬ ਵਿੱਚ ਹੱਕਾਂ ਅਤੇ ਆਜ਼ਾਦੀ ਦੀ ਪਹਿਚਾਣ ਹੈ, ਜਿੱਥੇ ਕੁਝ ਲੋਕ ਸੱਚ ਨੂੰ ਹਾਸਲ ਕਰਨ ਲਈ ਜੰਗ ਲੜਦੇ ਹਨ, ਤੇ ਕੁਝ ਸਿਰਫ਼ ਝੂਠ ਦੇ ਪਿੱਛੇ ਦੌੜਦੇ ਹਨ। ਰੱਬ ਦੇ ਰਸਤੇ 'ਤੇ ਚੱਲਣਾ ਸੌਖਾ ਨਹੀਂ, ਕਿਉਂਕਿ ਸੜਕਾਂ 'ਤੇ ਸ਼ੱਕ, ਗੁਮਰਾਹੀ ਅਤੇ ਸ਼ਕਤੀਵਾਨਾਂ ਦੀਆਂ ਬੰਦ ਸੜਕਾਂ ਮਿਲਦੀਆਂ ਹਨ, ਪਰ ਸਾਡੀ ਇਨਸਾਨੀਅਤ ਅਤੇ ਭਰੋਸੇ ਦਾ

7 / ਗੱਲਾਂ ਦਿਲ ਦੀਆਂ