ਸਮੱਗਰੀ 'ਤੇ ਜਾਓ

ਪੰਨਾ:ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ.pdf/70

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਫੁੱਲਾਂ ਵਰਗਾ ਚਿਹਰਾ

ਮੇਰੇ ਦਿਲ ਵਿੱਚੋਂ ਧੂੰਏਂ ਵਾਂਗ ਜਾਪਦਾ ਏ,
ਸ਼ਹਿਰ ਮੈਨੂੰ ਸੜਦਾ-ਸੜਦਾ ਜਾਪਦਾ ਏ,
ਹਰ ਪਾਸੇ ਜ਼ਖਮ ਜਾਂ ਦਰਦ ਮੌਜ਼ੂਦ ਨੇ,
ਪਰ ਦਾਗ ਵੀ ਦੂਰ ਹੁੰਦਾ ਜਾਪਦਾ ਏ,
ਭੀੜ-ਭੜੱਕੇ ਵਾਲੇ ਸ਼ਹਿਰ ਦੇ ਰਾਹ ਚੀਕਦੇ ਨੇ,
ਸ਼ਾਮੀ ਸੱਜਣ ਇਕੱਲਾ ਵਿਖਾਈ ਦਿੰਦਾ ਜਾਪਦਾ ਏ,
ਪਤਝੜ ਦੇ ਇਹ ਪੀਲੇ ਦਿਨਾਂ ਦੀਆਂ ਹਨੇਰੀਆਂ ਰਾਤਾਂ 'ਚ,
ਤੇਰਾ ਫੁੱਲ ਵਰਗਾ ਚਿਹਰਾ ਦਿਖਾਈ ਦਿੰਦਾ ਜਾਪਦਾ ਏ।

ਗੱਲਾਂ ਦਿਲ ਦੀਆਂ/ 70