ਇਹ ਵਰਕਾ ਤਸਦੀਕ ਕੀਤਾ ਗਿਆ ਏ
ਵੱਗਦੇ ਦਰਿਆ
ਹਾਲੇ ਤੀਕ ਮੈਂ ਤੁਹਾਨੂੰ ਤੁਹਾਡੀ ਦਾਤ ਦੁਆਰਾ ਜਾਣਦਾ ਹਾਂ,
ਸੂਰਜ ਦੀ ਰੌਸ਼ਨੀ ਤੋਂ, ਵਾਤਾਵਰਨ ਤੋਂ, ਧਰਤ ਤੋਂ,
ਚੰਨ ਅਤੇ ਤਾਰਿਆਂ ਦੀ ਰੋਸ਼ਨੀ ਅਤੇ ਆਸਮਾਨ ਤੋਂ,
ਜੰਗਲ ਦੀ ਚੁੱਪ ਤੋਂ, ਉਹਨਾਂ ਪਹਾੜਾਂ ਦੀ ਉੱਚਾਈਆਂ ਤੋਂ,
ਹਾਲੇ ਤੀਕ ਮੈਂ ਤੁਹਾਨੂੰ ਤੁਹਾਡੀ ਦਾਤ ਦੁਆਰਾ ਜਾਣਦਾ ਹਾਂ।
ਨਦੀ ਤੋਂ, ਸਮੁੰਦਰ ਤੋਂ, ਉਸ ਵੱਗਦੇ ਦਰਿਆ ਤੋਂ,
ਬਿਜਲੀ ਦੀ ਰੌਸ਼ਨੀ ਤੋਂ, ਗਰਜ ਦੀ ਆਵਾਜ਼ ਤੋਂ,
ਮਿੱਟੀ ਦੇ ਬਰਤਨਾਂ ਤੋਂ, ਤੇਰੇ ਦਿੱਤੇ ਅੰਨ ਤੋਂ, ਕਮਾਏ ਧੰਨ ਤੋਂ,
ਗਰਮੀਂ ਤੋਂ, ਮੀਂਹ ਤੋਂ, ਤੂਫਾਨ ਤੋਂ, ਪਾਣੀ ਤੋਂ, ਹਵਾ ਤੋਂ,
ਹਾਲੇ ਤੀਕ ਮੈਂ ਤੁਹਾਨੂੰ ਤੁਹਾਡੀ ਦਾਤ ਦੁਆਰਾ ਜਾਣਦਾ ਹਾਂ।
ਹਵਾ ਦੀ ਗੁੰਝ ਤੋਂ, ਗੁੰਝਦੀਆਂ ਚੀਕਾਂ ਤੋਂ,
ਫੁੱਲਾਂ ਤੋਂ, ਦਰੱਖਤਾਂ ਦੀ ਟਾਹਣੀਆਂ ਤੋਂ,
ਪਾਉਂਦੇ ਮੋਰਾਂ ਦੀ ਪੈਲਾਂ ਤੋਂ, ਪੰਛੀਆਂ ਦੇ ਚਹਿਕਣ ਤੋਂ,
ਅਤੇ ਉਹ ਕਲਾ ਜੋ ਹਰ ਚੀਜ਼ ਨੂੰ ਦਰਸਾਉਂਦੀ ਏ,
ਹਾਲੇ ਤੀਕ ਮੈਂ ਤੁਹਾਨੂੰ ਤੁਹਾਡੀ ਦਾਤ ਦੁਆਰਾ ਜਾਣਦਾ ਹਾਂ।
ਗੱਲਾਂ ਦਿਲ ਦੀਆਂ/ 71